ਨਵੀਂ ਦਿੱਲੀ, 14 ਦਸੰਬਰ, ਦੇਸ਼ ਕਲਿਕ ਬਿਊਰੋ :
ਦਿੱਲੀ ਦੇ ਕਈ ਸਕੂਲਾਂ ਵਿੱਚ 7 ਦਿਨਾਂ ਵਿੱਚ ਤੀਜੀ ਵਾਰ ਬੰਬ ਦੀ ਧਮਕੀ ਮਿਲੀ ਹੈ। ਪੁਲਿਸ ਟੀਮ ਜਾਂਚ ਲਈ ਡੀਪੀਐਸ ਆਰਕੇ ਪੁਰਮ ਪਹੁੰਚ ਗਈ ਹੈ। ਧਮਕੀ ਭਰਿਆ ਮੇਲ ਸਵੇਰੇ 6 ਵਜੇ ਆਇਆ। ਦਿੱਲੀ ਦੇ ਸਕੂਲਾਂ ਵਿੱਚ ਧਮਕੀਆਂ ਦੇਣ ਦਾ ਦੋ ਦਿਨਾਂ ਵਿੱਚ ਇਹ ਦੂਜਾ ਮਾਮਲਾ ਹੈ।
ਜਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਵੀ ਦਿੱਲੀ ਦੇ 30 ਸਕੂਲਾਂ ਨੂੰ ਧਮਕੀਆਂ ਮਿਲੀਆਂ ਸਨ। ਸਕੂਲਾਂ ਨੂੰ ਈਮੇਲ ਭੇਜਣ ਵਾਲੇ ਵਿਅਕਤੀ ਨੇ ਲਿਖਿਆ ਸੀ ਕਿ 13-14 ਦਸੰਬਰ ਨੂੰ ਮਾਪਿਆਂ ਦੀ ਮੀਟਿੰਗ ਅਤੇ ਖੇਡ ਦਿਵਸ ਮੌਕੇ ਬੰਬ ਧਮਾਕੇ ਹੋਣਗੇ। ਜਾਂਚ ‘ਚ ਪਤਾ ਲੱਗਾ ਹੈ ਕਿ ਈਮੇਲ ਦੇਸ਼ ਤੋਂ ਬਾਹਰੋਂ ਆਈਆਂ ਸਨ।
ਕੈਂਬਰਿਜ ਸਕੂਲ, ਸ਼੍ਰੀਨਿਵਾਸਪੁਰੀ ਦੀ ਪ੍ਰਿੰਸੀਪਲ ਮਾਧਵੀ ਗੋਸਵਾਮੀ ਨੇ ਕਿਹਾ ਸੀ ਕਿ ਜਦੋਂ ਉਨ੍ਹਾਂ ਨੇ ਸਵੇਰੇ 5:50 ਵਜੇ ਧਮਕੀ ਭਰਿਆ ਈ-ਮੇਲ ਦੇਖਿਆ ਤਾਂ ਉਸ ਨੇ ਪੁਲਸ, ਮਾਪਿਆਂ ਅਤੇ ਸਕੂਲ ਬੱਸ ਡਰਾਈਵਰਾਂ ਨੂੰ ਸੂਚਿਤ ਕੀਤਾ।
ਅੱਜ ਫਿਰ ਮਿਲੀ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ