15 ਦਸੰਬਰ 2001 ਨੂੰ ਇਟਲੀ ਵਿਖੇ ਪੀਸਾ ਦੀ ਝੁਕੀ ਮੀਨਾਰ ਨੂੰ 11 ਸਾਲ ਬਾਅਦ ਮੁੜ ਖੋਲ੍ਹਿਆ ਗਿਆ ਸੀ
ਚੰਡੀਗੜ੍ਹ, 15 ਦਸੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 15 ਦਸੰਬਰ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜਾਣਦੇ ਹਾਂ 15 ਦਸੰਬਰ ਦੇ ਇਤਿਹਾਸ ਬਾਰੇ :-
- 2008 ਵਿੱਚ ਅੱਜ ਦੇ ਦਿਨ ਕੇਂਦਰੀ ਮੰਤਰੀ ਮੰਡਲ ਨੇ ਅਤਿਵਾਦੀ ਘਟਨਾਵਾਂ ਨਾਲ ਨਜਿੱਠਣ ਲਈ ਕੌਮੀ ਜਾਂਚ ਏਜੰਸੀ ਦੇ ਗਠਨ ਦੇ ਮਤੇ ਨੂੰ ਮਨਜ਼ੂਰੀ ਦਿੱਤੀ ਸੀ।
- 2007 ਵਿੱਚ 15 ਦਸੰਬਰ ਨੂੰ ਪਾਕਿਸਤਾਨ ਵਿੱਚ ਐਮਰਜੈਂਸੀ ਸਿਵਲ ਕਾਨੂੰਨ ਲਾਗੂ ਕੀਤਾ ਗਿਆ ਸੀ।
- ਅੱਜ ਦੇ ਦਿਨ 2005 ਵਿੱਚ ਇਰਾਕ ਵਿੱਚ ਨਵੀਂ ਸਰਕਾਰ ਦੇ ਗਠਨ ਲਈ ਵੋਟਿੰਗ ਖਤਮ ਹੋਈ ਸੀ।
- 15 ਦਸੰਬਰ 2004 ਨੂੰ ਪ੍ਰਧਾਨ ਮੰਤਰੀ ਨੇ ਦੂਰਦਰਸ਼ਨ ਦੀ ਮੁਫਤ-ਟੂ-ਏਅਰ ਡੀਟੀਐਚ ਸੇਵਾ ‘ਡੀਡੀ ਡਾਇਰੈਕਟ +’ ਦੀ ਸ਼ੁਰੂਆਤ ਕੀਤੀ ਸੀ।
- 15 ਦਸੰਬਰ 2001 ਨੂੰ ਇਟਲੀ ਵਿਖੇ ਪੀਸਾ ਦੀ ਝੁਕੀ ਮੀਨਾਰ ਨੂੰ 11 ਸਾਲ ਬਾਅਦ ਮੁੜ ਖੋਲ੍ਹਿਆ ਗਿਆ ਸੀ।
- 2000 ਵਿਚ 15 ਦਸੰਬਰ ਨੂੰ ਚਰਨੋਬਲ ਰਿਐਕਟਰ ਹਮੇਸ਼ਾ ਲਈ ਬੰਦ ਕਰ ਦਿੱਤਾ ਗਿਆ ਸੀ।
- ਅੱਜ ਦੇ ਦਿਨ 1997 ਵਿੱਚ ਅਰੁੰਧਤੀ ਰਾਏ ਨੂੰ ਉਸ ਦੇ ਨਾਵਲ ‘ਦਿ ਗੌਡ ਆਫ ਸਮਾਲ ਥਿੰਗਜ਼’ ਲਈ ਬਰਤਾਨੀਆ ਦਾ ਸਭ ਤੋਂ ਵੱਕਾਰੀ ਸਾਹਿਤਕ ਪੁਰਸਕਾਰ ‘ਬੁੱਕਰ ਪ੍ਰਾਈਜ਼’ ਦਿੱਤਾ ਗਿਆ ਸੀ।
- 15 ਦਸੰਬਰ 1994 ਨੂੰ ਪਲਾਊ ਸੰਯੁਕਤ ਰਾਸ਼ਟਰ ਦਾ 185ਵਾਂ ਮੈਂਬਰ ਬਣਿਆ ਸੀ।
- ਅੱਜ ਦੇ ਦਿਨ 1993 ਵਿੱਚ ਜਿਨੇਵਾ ਵਿਖੇ 126 ਦੇਸ਼ਾਂ ਨੇ GATT (ਵਪਾਰ ਅਤੇ ਟੈਕਸਾਂ ਬਾਰੇ ਆਮ ਸਮਝੌਤਾ) ਵਿਸ਼ਵ ਵਪਾਰ ਸਮਝੌਤੇ ‘ਤੇ ਦਸਤਖਤ ਕੀਤੇ ਸਨ।
- 15 ਦਸੰਬਰ 1992 ਨੂੰ ਮਸ਼ਹੂਰ ਫਿਲਮਸਾਜ਼ ਸਤਿਆਜੀਤ ਰੇਅ ਨੂੰ ਸਿਨੇਮਾ ਜਗਤ ਵਿਚ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਵਿਸ਼ੇਸ਼ ਆਸਕਰ ਦਿੱਤਾ ਗਿਆ ਸੀ।
- ਅੱਜ ਦੇ ਦਿਨ 1976 ਵਿਚ ਸਮੋਆ ਨਿਊਜ਼ੀਲੈਂਡ ਤੋਂ ਆਜ਼ਾਦ ਹੋ ਕੇ ਸੰਯੁਕਤ ਰਾਸ਼ਟਰ ਦਾ ਮੈਂਬਰ ਬਣਿਆ ਸੀ।
- 15 ਦਸੰਬਰ, 1953 ਨੂੰ ਭਾਰਤ ਦੀ ਐਸ. ਵਿਜੇਲਕਸ਼ਮੀ ਪੰਡਿਤ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ ਅੱਠਵੇਂ ਸੈਸ਼ਨ ਦੀ ਪਹਿਲੀ ਮਹਿਲਾ ਮੁਖੀ ਚੁਣਿਆ ਗਿਆ ਸੀ।
- ਅੱਜ ਦੇ ਦਿਨ 1911 ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ ਸੁਸਾਇਟੀ ਦੀ ਸਥਾਪਨਾ ਕੀਤੀ ਗਈ ਸੀ।