ਨਵੀਂ ਦਿੱਲੀ, 15 ਦਸੰਬਰ, ਦੇਸ਼ ਕਲਿੱਕ ਬਿਓਰੋ :
ਕੈਨੇਡਾ ਵਿੱਚ ਪੜ੍ਹਾਈ ਕਰ ਰਹੇ ਵਿਦੇਸ਼ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਿੱਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਹੁਣ ਕੈਨੇਡਾ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਭੇਜੀ ਜਾ ਰਹੀ ਈਮੇਲ ਨੇ ਫਿਕਰਾਂ ਵਿੱਚ ਪਾਇਆ ਹੈ। ਕੈਨੇਡਾ ਸਰਕਾਰ ਵਿੱਲੋਂ ਈਮੇਲ ਭੇਜ ਕੇ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੇ ਡਾਕੂਮੈਂਟ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਹੈ। ਈਮੇਲ ਭੇਜ ਕੇ ਵਿਦਿਆਰਥੀਆਂ ਤੋਂ ਵੀਜਾ, ਸਟੱਡੀ ਪਰਮਿਟ, ਸਿੱਖਿਆ ਰਿਕਾਰਡ, ਅੰਕ ਅਤੇ ਹਾਜ਼ਰੀਆਂ ਬਾਰੇ ਜਾਣਕਾਰੀ ਮੰਗੀ ਗਈ ਹੈ।
ਮੀਡੀਆ ਵਿੱਚ ਆਈਆਂ ਖ਼ਬਰਾਂ ਮੁਤਾਬਕ ਇੰਮੀਗ੍ਰੇਸ਼ਨ ਰਿਫਊਜ਼ੀ ਐਂਡ ਸਿਟੀਜਨਸ਼ਿਪ (IRCC) ਵਿਭਾਗ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਨੂੰ ਈਮੇਲ ਭੇਜੀ ਗਈ ਹੈ। ਇਨ੍ਹਾਂ ਵਿੱਚ ਕਈ ਵਿਦਿਆਰਥੀ ਅਜਿਹੇ ਵੀ ਹਨ ਜਿੰਨਾਂ ਦਾ ਵੀਜ਼ਾ ਦੋ ਸਾਲ ਤੱਕ ਲਈ ਯੋਗ ਹਨ। ਕੈਨੇਡਾ ਸਰਕਾਰ ਵਿਦਿਆਰਥੀ ਵਿਦਿਆਰਥੀਆਂ ਲਈ ਸਖਤ ਨਿਯਮ ਕਰਨ ਜਾ ਰਹੀ ਹੈ। ਇਸ ਤੋਂ ਬਾਅਦ ਵਿਦਿਆਰਥੀਆਂ ਵਿੱਚ ਵੇਚੈਨੀ ਵਧੀ ਹੈ।
ਇਸ ਸਬੰਧੀ ਬ੍ਰਿਟਿਸ ਕੋਲੰਬੀਆ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੇ ਕਿਹਾ ਆਈਆਰਸੀਸੀ ਵੱਲੋਂ ਭੇਜੀ ਗਈ ਈਮੇਲ ਪੜ੍ਹਕੇ ਹੈਰਾਨੀ ਹੋਈ। ਮੇਰਾ ਵੀਜ਼ਾ ਮਈ 2026 ਤੱਕ ਹੈ। ਅਜਿਹੇ ਵਿੱਚ ਮੈਨੂੰ ਫਿਰ ਤੋਂ ਸਾਰੇ ਦਸਤਾਵੇਜ਼ ਜਮ੍ਹਾਂ ਕਰਾਉਣ ਲਈ ਕਿਹਾ ਗਿਆ ਹੈ। ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਹਾਜ਼ਰੀਆਂ ਦੀ ਡਿਟੇਲ ਅਤੇ ਪਾਰਟ ਟਾਈਮ ਕੰਮ ਬਾਰੇ ਵੀ ਜਾਣਕਾਰੀ ਮੰਗੀ ਗਈ ਹੈ। ਜ਼ਿਕਰਯੋਗ ਹੈ ਕਿ ਭਾਰਤ ਵਿਚੋਂ ਵੱਡੀ ਗਿਣਤੀ ਵਿਦਿਆਰਥੀ ਕੈਨੇਡਾ ਗਏ ਹੋਏ ਹਨ। ਇਨ੍ਹਾਂ ਵਿੱਚ ਪੰਜਾਬ ਦੇ ਵਿਦਿਆਰਥੀ ਵੱਡੀ ਸੰਖਿਆ ਵਿੱਚ ਹਨ।