ਐਸ. ਐਮ. ਓ. ਡਾ. ਚੀਮਾ ਵਲੋਂ ਸੱਚਦੇਵਾ ਟਰੱਸਟ ਦੇ ਕਾਰਜ ਦੀ ਸ਼ਲਾਘਾ
ਮੋਹਾਲੀ, 15 ਦਸੰਬਰ : ਦੇਸ਼ ਕਲਿੱਕ ਬਿਓਰੋ
ਸੱਚਦੇਵਾ ਟਰੱਸਟ ਵਲੋਂ ਮਰੀਜ਼ਾਂ ਵਾਸਤੇ ਜ਼ਿਲ੍ਹਾ ਹਸਪਤਾਲ ਨੂੰ 200 ਕੰਬਲ ਦਾਨ ਕੀਤੇ ਗਏ ਹਨ l ਟਰੱਸਟ ਦੇ ਪ੍ਰਧਾਨ ਮੋਹਿੰਦਰਪਾਲ ਸਿੰਘ ਅਤੇ ਸੁਰਜੀਤ ਕੌਰ ਦੀ ਅਗਵਾਈ ਹੇਠ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਐਚ. ਐਸ. ਚੀਮਾ ਅਤੇ ਡਾ. ਵਿਜੇ ਭਗਤ ਨੂੰ ਕੰਬਲ ਸਪੁਰਦ ਕੀਤੇ ਗਏ l ਜ਼ਿਕਰਯੋਗ ਹੈ ਕਿ ਟਰੱਸਟ ਵਲੋਂ ਸਰਦੀਆਂ ਦੇ ਮੌਸਮ ਵਿਚ ਹਰ ਸਾਲ ਹਸਪਤਾਲ ਨੂੰ ਕੰਬਲ ਦਾਨ ਕੀਤੇ ਜਾਂਦੇ ਹਨ l ਡਾ. ਚੀਮਾ ਨੇ ਟਰੱਸਟ ਦੇ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਾਨਵਤਾ ਦੀ ਇਹ ਵੱਡੀ ਸੇਵਾ ਹੈ l ਇਸ ਮੌਕੇ ਤੇਜਿੰਦਰ ਸਿੰਘ ਜੰਮੂ, ਨਰਸਿੰਗ ਸਿਸਟਰ ਮੁਖਵਿੰਦਰ ਕੌਰ ਤੇ ਹੋਰ ਹਾਜ਼ਰ ਸਨ l