ਮੋਰਿੰਡਾ: 16 ਦਸੰਬਰ, ਭਟੋਆ
ਮੋਰਿੰਡਾ ਦੇ ਗੁਰਦੁਆਰਿਆਂ ਵਿੱਚ ਸਿੱਖ ਪੰਥ ਦੇ ਮਹਾਨ ਸ਼ਹੀਦਾਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਲਾਸਾਨੀ ਅਤੇ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਤਿੰਨ ਦਿਨਾਂ ਸ਼ਹੀਦੀ ਜੋੜ ਮੇਲ ਅੱਜ ਪੂਰੇ ਜਾਹੋ ਜਲਾਲ ਨਾਲ ਸਮਾਪਤ ਹੋ ਗਿਆ। ਤਿੰਨ ਦਿਨ ਤੱਕ ਚੱਲੇ ਇਸ ਜੋੜ ਮੇਲ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਅਤੇ ਗੁਰਦੁਆਰਾ ਸ੍ਰੀ ਸ਼ਹੀਦਗੰਜ ਸਾਹਿਬ ਵਿਖੇ ਨਤਮਸਤਕ ਹੋ ਕੇ ਇਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁਰਿੰਦਰ ਸਿੰਘ ਦਿੱਲੀ ਵਾਲਿਆਂ ਅਤੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਕਾਰਜਕਾਰੀ ਪ੍ਰਧਾਨ ਭਾਈ ਸਵਰਨ ਸਿੰਘ ਬਿੱਟੂ ਹੈਡ ਗ੍ਰੰਥੀ ਗਿਆਨੀ ਬਲਵੀਰ ਸਿੰਘ ਚਲਾਕੀ ਨੇ ਦੱਸਿਆ ਕਿ ਦੋਨੋਂ ਗੁਰਦੁਆਰਾ ਸਾਹਿਬਾਨ ਵਿਖੇ ਪੰਥ ਦੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਜਿਸ ਉਪਰੰਤ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਹੈਡ ਗ੍ਰੰਥੀ ਗਿਆਨੀ ਹਰਵਿੰਦਰ ਸਿੰਘ ਮਨੈਲੀ ਹਜੂਰੀ ਰਾਗੀ ਭਾਈ ਹਰਵਿੰਦਰ ਸਿੰਘ ਜਵੱਦੀ ਟਕਸਾਲ ਅਤੇ ਢਾਡੀ ਜਸਮੇਰ ਸਿੰਘ ਬਾਠ ਤੇ ਢਾਡੀ ਸਤਨਾਮ ਸਿੰਘ ਟਾਂਡਾ ਦੇ ਢਾਡੀ ਜਥੇ ਵੱਲੋਂ ਕਥਾ ਕੀਰਤਨ ਅਤੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਜਦਕਿ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੋਰਿੰਡਾ ਵਿਖੇ ਹਜੂਰੀ ਰਾਗੀ ਭਾਈ ਸਾਹਿਬ ਸਿੰਘ , ਕਥਾਵਾਚਕ ਭਾਈ ਗੁਰਬਾਜ ਸਿੰਘ , ਢਾਡੀ ਬਲਵੀਰ ਸਿੰਘ ਰਸੀਲਾ, ਢਾਡੀ ਗੁਰਦੇਵ ਸਿੰਘ ਕੋਮਲ, ਢਾਡੀ ਸੁਮਨਦੀਪ ਕੌਰ ਕੁੱਪਰਹੀੜਾਂ ਵਾਲੇ, ਢਾਡੀ ਗੁਰਨਾਮ ਸਿੰਘ ਮੋਹੀ, ਢਾਡੀ ਬਲਵੀਰ ਸਿੰਘ ਵੀਰ , ਢਾਡੀ ਮਨਜੀਤ ਸਿੰਘ ਬਾਠ ਅਤੇ ਢਾਡੀ ਜਸਵੀਰ ਸਿੰਘ ਖਾਲਸਾ ਪਪਰਲੀ ਵਾਲਿਆਂ ਦੇ ਢਾਡੀ ਜਥਿਆਂ ਵੱਲੋਂ ਕਥਾ ਕੀਰਤਨ ਅਤੇ ਢਾਡੀ ਵਾਰਾਂ ਰਾਹੀਂ ਸਰਸਾ ਨਦੀ ਤੇ ਹੋਏ ਪਰਿਵਾਰ ਵਿਛੋੜੇ ਉਪਰੰਤ, ਮਾਤਾ ਗੁਜਰੀ ਜੀ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਕੁਮਾ ਮਾਸ਼ਕੀ ਦੀ ਛੰਨ ਅਤੇ ਪਿੰਡ ਸਹੇੜੀ ਵਿਖੇ ਗੰਗੂ ਦੇ ਘਰ ਰਾਤ ਕੱਟਣ ਉਪਰੰਤ ਲਾਲਚ ਵਾਸ ਗੰਗੂ ਵੱਲੋਂ ਮਰਿੰਡਾ ਦੇ ਕੋਤਵਾਲਾ ਕੋਲ ਗ੍ਰਿਫਤਾਰ ਕਰਵਾਉਣ ਉਪਰੰਤ ਮਰਿੰਡਾ ਦੀ ਕੋਤਵਾਲੀ ਵਿੱਚ ਕੈਦ ਰੱਖਣ ਤੋਂ ਲੈ ਕੇ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਪੇਸ਼ ਕਰਨ ਠੰਡੇ ਬੁਰਜ ਵਿੱਚ ਕੈਦ ਰੱਖਣ ਭਾਈ ਮੋਤੀ ਰਾਮ ਮਹਿਰਾ ਵੱਲੋਂ ਦੁੱਧ ਦੀ ਸੇਵਾ ਕਰਨ ਨਵਾਬ ਵਜ਼ੀਰ ਖਾਨ ਵੱਲੋਂ ਨਵਾਬ ਮਲੇਰਕੋਟਲਾ ਦੇ ਵਿਰੋਧ ਦੇ ਬਾਵਜੂਦ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਵਿੱਚ ਚਣਾ ਕੇ ਸ਼ਹੀਦ ਕਰਨ ਮਾਤਾ ਗੁਜਰੀ ਜੀ ਦੀ ਸ਼ਹਾਦਤ ਅਤੇ ਦੀਵਾਨ ਟੋਡਰਮੱਲ ਵੱਲੋਂ ਇਹਨਾਂ ਮਹਾਨ ਸ਼ਹੀਦਾਂ ਦਾ ਸੰਸਕਾਰ ਕਰਨ ਦੇ ਇਤਿਹਾਸਿਕ ਪ੍ਰਸੰਗ ਨੂੰ ਸਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ । ਇਸ ਮੌਕੇ ਤੇ ਡੇਰਾ ਕਾਰ ਸੇਵਾ ਮੋਰਿੰਡਾ ਵੱਲੋਂ ਅਤੇ ਇਲਾਕੇ ਦੇ ਸਿੱਖ ਨੌਜਵਾਨਾਂ ਬਿਕਰਮਜੀਤ ਸਿੰਘ ਜੁਗਨੂ ਧਰਮਿੰਦਰ ਸਿੰਘ ਕੋਟਲੀ ਰਾਜਵਿੰਦਰ ਸਿੰਘ ਸਿੱਧੂ ਅਤੇ ਮਨਦੀਪ ਸਿੰਘ ਰਾਣੀ ਵੱਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਆਈਆਂ ਸੰਗਤਾਂ ਲਈ ਤਿੰਨ ਦਿਨ ਆਹ ਟੁੱਟ ਲੰਗਰ ਵਰਤਾਇਆ ਗਿਆ ਇਸ ਮੌਕੇ ਤੇ ਹੋਰਨਾਂ ਤੋਂ ਬਿਨਾਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਹਲਕਾ ਖਰੜ ਦੇ ਇੰਚਾਰਜ ਸ੍ਰੀ ਵਿਜੇ ਕੁਮਾਰ ਟਿੰਕੂ ਮੌਜੂਦਾ ਪ੍ਰਧਾਨ ਜਗਦੇਵ ਸਿੰਘ ਭਟੋਆ,ਜਗਪਾਲ ਸਿੰਘ ਜੌਲੀ ਸਾਬਕਾ ਕੌਂਸਲਰ, ਰਾਜਪ੍ਰੀਤ ਸਿੰਘ ਰਾਜੀ ਐਮਸੀ, ਹਰਜੀਤ ਸਿੰਘ ਸੋਢੀ ਐਮਸੀ, ਮਲਕੀਤ ਸਿੰਘ ਖੱਟੜਾ , ਅੰਮ੍ਰਿਤਪਾਲ ਸਿੰਘ ਖੱਟੜਾ ਸਾਬਕਾ ਵਾਈਸ ਪ੍ਰਧਾਨ,ਪਰਮਿੰਦਰ ਸਿੰਘ ਕੰਗ, ਪੰਥਕ ਲਹਿਰ ਦੇ ਸੀਨੀਅਰ ਆਗੂ ਗੁਰਵਿੰਦਰ ਸਿੰਘ ਡੂਮਛੇੜੀ, ਵਰਲਡ ਸਿੱਖ ਮਿਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਹਰਨੌਲੀ ,ਵਿੱਤ ਸਕੱਤਰ ਭਾਈ ਕੁਲਵੰਤ ਸਿੰਘ ਮੋਰਿੰਡਾ, ਸਰਬਜੀਤ ਸਿੰਘ ਰੌਣੀ, ਬਲਜਿੰਦਰ ਸਿੰਘ ਰੌਣੀ, ਕੁਲਦੀਪ ਸਿੰਘ ਰੌਣੀ, ਲਛਮਣ ਸਿੰਘ ਮੱਟੂ, ਮਨਜੀਤ ਸਿੰਘ ਮੋਰਿੰਡਾ, ਨਿਰਮਲ ਸਿੰਘ , ਨਿਰਮਲ ਸਿੰਘ ਭੜੋਂਜੀਆ, ਸੁਰਜੀਤ ਸਿੰਘ ਤਾਜਪੁਰ ,ਕੁਲਵਿੰਦਰ ਸਿੰਘ ਦਤਾਰਪੁਰ ਸਮੇਤ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਹਾਜ਼ਰ ਸੀ।