ਲੁਧਿਆਣਾ, 16 ਦਸੰਬਰ, ਦੇਸ਼ ਕਲਿੱਕ ਬਿਓਰੋ :
ਲੁਧਿਆਣਾ ਵਿੱਚ ਇਕ ਦਰਦਨਾਕ ਘਟਨਾ ਵਾਪਰੀ ਜਿੱਥੇ ਸਕੂਲ ਵਿੱਚ ਦੂਜੀ ਕਲਾਸ ਦੀ ਬੱਚੀ ਨੂੰ ਬੱਸ ਨੇ ਕੁਚਲ ਦਿੱਤਾ। ਸੈਕਟਰ 32 ਦੇ ਬੀਸੀਐਮ ਸਕੂਲ ਵਿੱਚ ਇਹ ਘਟਨਾ ਵਾਪਰੀ। ਬੱਚਿਆਂ ਨੂੰ ਸਕੂਲ ਛੱਡਣ ਆਏ ਮਾਪਿਆਂ ਨੇ ਦੇਖਿਆ ਕਿ ਇਕ ਬੱਚੇ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਜਾ ਰਿਹਾ ਸੀ। ਜ਼ਖਮੀ ਹਾਲਤ ਵਿੱਚ ਬੱਚੀ ਅਮਾਇਰਾ ਨੂੰ ਫੋਰਟਿਸ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਮਾਪਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅਜੇ ਤੱਕ ਇਹ ਹਾਦਸਾ ਹੋਇਆ ਕਿਵੇਂ ਇਸ ਬਾਰੇ ਨਹੀਂ ਪਤਾ ਲਗ ਸਕਿਆ। ਘਟਨਾ ਦਾ ਪਤਾ ਚਲਦਿਆਂ ਹੀ ਥਾਣਾ ਡਿਵੀਜ਼ਨ ਨੰਬਰ 7 ਦੇ ਐਸਐਚਓ ਭੁਪਿੰਦਰ ਸਿੰਘ ਮੌਕੇ ਉਤੇ ਪਹੁੰਚ ਗਏ। ਪੁਲਿਸ ਮਾਮਲੇ ਦੀ ਜਾਂਚ ਵਿੱਚ ਕਰ ਰਹੀ ਹੈ।