ਏ.ਐਚ.ਏ – ਮਾਨਤਾ ਪ੍ਰਾਪਤ ਬੀ.ਐੱਲ.ਐੱਸ ਅਤੇ ਏ.ਸੀ.ਐੱਲ.ਐੱਸ ਕੋਰਸ, ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੋਹਾਲੀ ਵਿਖੇ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ
ਐੱਸ ਏ ਐੱਸ ਨਗਰ, 16 ਦਸੰਬਰ, 2024: ਦੇਸ਼ ਕਲਿੱਕ ਬਿਓਰੋ
ਏ.ਐਚ.ਏ. (ਅਮਰੀਕਨ ਹਾਰਟ ਐਸੋਸੀਏਸ਼ਨ) ਦੁਆਰਾ ਮਾਨਤਾ ਪ੍ਰਾਪਤ ਬੇਸਿਕ ਲਾਈਫ ਸਪੋਰਟ (ਬੀ.ਐੱਲ.ਐੱਸ.) ਅਤੇ ਐਡਵਾਂਸਡ ਕਾਰਡਿਅਕ ਲਾਈਫ ਸਪੋਰਟ (ਏ.ਸੀ.ਐੱਲ.ਐੱਸ.) ਸੇਵਾਵਾਂ ਤੇ ਆਧਾਰਿਤ ਕੋਰਸ 13 ਤੋਂ 15 ਦਸੰਬਰ, 2024 ਤੱਕ ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਮੋਹਾਲੀ ਵਿਖੇ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ।
ਇਹ ਸਿਖਲਾਈ ਪ੍ਰੋਗਰਾਮ ਡਾਇਰੈਕਟਰ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਅਤੇ ਅਨੈਸਥੀਸੀਆ (ਬੇਹੋਸ਼ੀ) ਵਿਭਾਗ ਦੇ ਮੁਖੀ ਡਾ. ਪੂਜਾ ਸਕਸੈਨਾ ਦੀ ਅਗਵਾਈ ਹੇਠ ਕਰਵਾਇਆ ਗਿਆ।
ਡਾ. ਰੀਤੂ ਗੁਪਤਾ, ਐਸੋਸੀਏਟ ਪ੍ਰੋਫੈਸਰ (ਐਨੇਸਥੀਸੀਆ) ਨੇ ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਮੋਹਾਲੀ ਵਿਖੇ ਇਸ ਕੋਰਸ ਦੇ ਆਯੋਜਨ ਦੀ ਅਗਵਾਈ ਕੀਤੀ। ਕੋਰਸ ਕੋਆਰਡੀਨੇਟਰਾਂ ਵਜੋਂ ਜੀ.ਐਮ.ਸੀ.ਐਚ.-32 ਤੋਂ ਡਾ. ਮਨਪ੍ਰੀਤ ਡਾਵਰ ਅਤੇ ਡਾ. ਧੀਰਜ ਕਪੂਰ ਨੇ ਸ਼ਮੂਲੀਅਤ ਕੀਤੀ।
ਪੀ ਜੀ ਆਈ ਐਮ ਈ ਆਰ ਚੰਡੀਗੜ੍ਹ, ਜੀ ਐਮ ਸੀ ਐਚ-32, ਜੀ ਐਮ ਸੀ ਪਟਿਆਲਾ, ਪੀ ਜੀ ਆਈ ਸੈਟੇਲਾਈਟ ਸੈਂਟਰ ਸੰਗਰੂਰ, ਐਮ ਐਮ ਆਈ ਐਮ ਐਸ ਆਰ, ਅੰਬਾਲਾ, ਮੈਕਸ ਹਸਪਤਾਲ ਅਤੇ ਏ ਆਈ ਐਮ ਐਸ ਮੋਹਾਲੀ ਸਮੇਤ ਪ੍ਰਸਿੱਧ ਸੰਸਥਾਵਾਂ ਦੇ ਐਡਵਾਂਸਡ ਕਾਰਡਿਅਕ ਲਾਈਫ ਸਪੋਰਟ ਇੰਸਟ੍ਰਕਟਰਾਂ ਨੇ ਪ੍ਰੋਗਰਾਮ ਵਿੱਚ ਯੋਗਦਾਨ ਪਾਇਆ।
ਇਸ ਸਿਖਲਾਈ ਵਿੱਚ ਡਾਕਟਰਾਂ, ਇੰਟਰਨਰਾਂ ਅਤੇ ਨਰਸਾਂ ਸਮੇਤ ਕੁੱਲ 32 ਸਿਹਤ ਸੰਭਾਲ ਪੇਸ਼ੇਵਰਾਂ ਨੇ ਭਾਗ ਲਿਆ। ਕੋਰਸ ਰਾਹੀਂ ਜੀਵਨ ਨੂੰ ਬਚਾਉਣ ਲਈ ਸਮੇਂ ਸਿਰ ਦਖਲਅੰਦਾਜ਼ੀ ਦੀ ਮਹੱਤਤਾ ਤੇ ਜ਼ੋਰ ਦਿੰਦੇ ਹੋਏ, ਉੱਚ-ਗੁਣਵੱਤਾ ਦੇ ਪੁਨਰ-ਸੁਰਜੀਤੀ ਅਤੇ ਹੰਗਾਮੀ ਦੇਖਭਾਲ ਲਈ ਲੋੜੀਂਦੇ ਜ਼ਰੂਰੀ ਹੁਨਰਾਂ ਵਿੱਚ ਅਨੁਭਵ ਪ੍ਰਦਾਨ ਕੀਤਾ ਗਿਆ।
ਇਹ ਪ੍ਰੋਗਰਾਮ ਸਿਹਤ ਸੰਭਾਲ ਪੇਸ਼ੇਵਰਾਂ ਨੂੰ ਸ਼ਕਤੀਕਰਨ ਅਤੇ ਹੰਗਾਮੀ ਦੇਖਭਾਲ ਦੇ ਮਿਆਰਾਂ ਨੂੰ ਵਧਾਉਣ ਲਈ ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੋਹਾਲੀ ਦੀ ਇੱਕ ਕੋਸ਼ਿਸ਼ ਸੀ
Published on: ਦਸੰਬਰ 16, 2024 8:10 ਬਾਃ ਦੁਃ