ਮੋਹਾਲੀ: 16 ਦਸੰਬਰ, ਦੇਸ਼ ਕਲਿੱਕ ਬਿਓਰੋ
ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 71 ਦੇ ਡਾਇਰੈਕਟਰ ਇਕਬਾਲ ਸਿੰਘ ਸ਼ੇਰਗਿੱਲ ਦੀ ਅਚਾਨਕ ਮੌਤ ਹੋ ਗਈ। ਉਹ ਬਿਲਕੁਲ ਤੰਦਰੁਸਤ ਸਨ ਪਰ ਜਦ ਅੱਜ ਸਵੇਰੇ ਦੇਰ ਤੱਕ ਨਹੀਂ ਉੱਠੇ ਤਾਂ ਪਰਿਵਾਰ ਨੇ ਉਨ੍ਹਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਆਈ ਵੀ ਵਾਈ ਹਸਪਤਾਲ ਲੈ ਕੇ ਗਏ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਕਬਾਲ ਸਿੰਘ ਨੇ ਪੜ੍ਹਾਈ ਆਸਟੇਲੀਆ ਤੋਂ ਕੀਤੀ ਅਤੇ ਆਪਣੇ ਪਿਤਾ ਸ. ਬਲਰਾਜ ਸਿੰਘ ਦੀ ਮੌਤ ਤੋਂ ਬਾਅਦ ਵਾਪਿਸ ਆ ਕੇ ਸਕੂਲ ਦੇ ਡਾਇਰੈਕਟਰ ਵਜੋਂ ਕੰਮ ਸੰਭਾਲਿਆ। ਸਿੱਖਿਆ ਖੇਤਰ ਵਿੱਚ ਉਹਨਾਂ ਦੀ ਇਸ ਬੇਵਖਤੀ ਮੌਤ ਦੇ ਕਾਰਨ ਸੋਗ ਦੀ ਲਹਿਰ ਫੈਲ ਗਈ ਹੈ।
ਸ. ਇਕਬਾਲ ਸਿੰਘ ਦਾ ਸਸਕਾਰ ਭਲਕੇ ਦੁਪਹਿਰ 12 ਵਜੇ ਬਲੌਂਗੀ ਦੇ ਸਮਸ਼ਾਨਘਾਟ ਵਿੱਚ ਕੀਤਾ ਜਾਵੇਗਾ।