ਸਰਕਾਰ ਵੱਲੋਂ ਮੀਟਿੰਗਾਂ ਪੋਸਟਪੋਨ ਕਰਨ ਦੇ ਰੋਸ ਵਜੋਂ ਮੁਲਾਜ਼ਮ ਯੂਨੀਅਨ ਨੇ ਦਿੱਤਾ 22 ਦਸੰਬਰ ਨੂੰ ਸੰਗਰੂਰ ਚਲੋ ਦਾ ਸੱਦਾ

Punjab

ਚੰਡੀਗੜ੍ਹ, 17 ਦਸੰਬਰ, ਦੇਸ਼ ਕਲਿੱਕ ਬਿਓਰੋ :

ਆਦਰਸ਼ ਸਕੂਲ ਟੀਚਿੰਗ ਨਾਨ ਟੀਚਿੰਗ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ ਸੁਖਦੀਪ ਕੌਰ ਸੁਰਾਂ ਸਹਾਇਕ ਸਕੱਤਰ ਸਲੀਮ ਮੁਹੰਮਦ ਮੀਤ ਪ੍ਰਧਾਨ ਮੈਨੂੰ ਬਾਲਾ ਅਤੇ ਸੂਬੇ ਦੇ ਆਗੂ ਸਾਹਿਬਾਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਆਦਰਸ਼ ਸਕੂਲਾਂ ਵਿੱਚ ਲਾਗੂ ਖੋਖਲੀਆਂ ਨੀਤੀਆਂ ਖਿਲਾਫ ਸੰਗਰੂਰ ਵਿਖੇ ਕਰਾਂਗੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਆਖਰ ਇਹ ਆਪਣੇ ਆਪ ਨੂੰ ਇਨਕਲਾਬੀ ਕਹਿਣ ਵਾਲੀ ਸਰਕਾਰ ਅਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਵੱਡੇ ਵੱਡੇ ਵਾਅਦੇ ਕਰਨ ਵਾਲਾ ਮੁੱਖ ਮੰਤਰੀ ਪੰਜਾਬ ਆਦਰਸ਼ ਸਕੂਲਾਂ ਦਾ ਚੇਅਰਮੈਨ ਹੋਣ ਦੇ ਨਾਤੇ ਵੀ ਕਿਉਂ ਇਹਨਾਂ ਅਧਿਆਪਕਾਂ ਦੇ ਨਾਲ ਇਨਾ ਸ਼ੋਸ਼ਣ ਕਰ ਰਿਹਾ ਹੈ ਸਾਰੀਆਂ ਗੱਲਾਂ ਦੇ ਜਵਾਬ ਮੰਗਣ ਲਈ 22 ਦਸੰਬਰ ਨੂੰ ਸੰਗਰੂਰ ਦੀ ਧਰਤੀ ਤੇ ਜਥੇਬੰਦੀ ਵੱਲੋਂ ਪਹੁੰਚ ਕੀਤੀ ਜਾਵੇਗੀ। ਅਤੇ ਮੁੱਖ ਮੰਤਰੀ ਪੰਜਾਬ ਨੂੰ ਇਹ ਸਵਾਲ ਕਰਾਂਗੇ ਕਿ ਕਿਉਂ ਇਹ ਆਦਰਸ਼ ਸਕੂਲ ਕੇਵਲ ਕਾਰਪੋਰੇਟ ਘਰਾਣਿਆਂ ਦੀ ਲੁੱਟ ਦਾ ਅੱਡਾ ਬਣ ਕੇ ਰਹਿ ਗਏ ਹਨ ਕੀ ਇਹਨਾਂ ਸਕੂਲਾਂ ਵਿੱਚ ਪੜ੍ਹਦੇ ਹੋਏ ਬੱਚੇ ਕਿਸਾਨਾਂ ਮਜ਼ਦੂਰਾਂ ਦੇ ਨਹੀਂ ਹਨ ਕੀ ਇੱਥੇ ਪੜ੍ਹਾ ਰਹੇ ਅਧਿਆਪਕਾਂ ਨੂੰ ਆਪਣੇ ਹੱਕ ਲੈਣ ਦੀ ਇਜਾਜ਼ਤ ਨਹੀਂ ਜਦ ਕਿ ਇਹਨਾਂ ਅਧਿਆਪਕਾਂ ਤੋਂ ਇਲੈਕਸ਼ਨ ਕਮਿਸ਼ਨ ਵਰਗੀਆਂ ਅਹਿਮ ਡਿਊਟੀਆਂ ਤੇ ਵਿਭਾਗੀ ਡਿਊਟੀਆਂ ਲਈਆਂ ਜਾ ਰਹੀਆਂ ਹਨ ਇਨਕਲਾਬ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਮੁੱਖ ਮੰਤਰੀ ਪੰਜਾਬ ਨੂੰ ਵਾਰ-ਵਾਰ ਜਥੇਬੰਦੀ ਵੱਲੋਂ ਡੰਕੇ ਦੀ ਚੋਟ ਤੇ ਕਿਹਾ ਜਾ ਰਿਹਾ ਕਿ ਇਹਨਾਂ ਆਦਰਸ਼ ਸਕੂਲਾਂ ਦੇ ਚੇਅਰਮੈਨ ਹੋਣ ਦੇ ਨਾਤੇ ਇਹਨਾਂ ਸਕੂਲਾਂ ਵਿੱਚ ਦੌਰਾ ਕਰਨ ਲਈ ਕਿਹਾ ਜਾ ਰਿਹਾ ਤੁਹਾਨੂੰ ਇਨਾ ਸਕੂਲਾਂ ਵਿੱਚ ਆਉਣ ਤੇ ਡਰ ਕਿਸ ਗੱਲ ਦਾ ਨਾਂ ਤੁਹਾਡਾ ਸਿੱਖਿਆ ਮੰਤਰੀ ਨਾ ਤੁਹਾਡਾ ਕੋਈ ਵੀ ਅਧਿਕਾਰੀ ਇਹਨਾਂ ਸਕੂਲਾਂ ਵਿੱਚ ਕਿਉਂ ਨਹੀਂ ਆ ਕੇ ਵੜਦਾ ਕੀ ਇੱਥੇ ਪੜ ਰਹੇ ਬੱਚੇ ਪੰਜਾਬ ਦਾ ਭਵਿੱਖ ਨਹੀਂ ਹਨ। ਤੁਹਾਡੇ ਨੱਕ ਥੱਲੇ ਇਹਨਾਂ ਅਧਿਆਪਕਾਂ ਅਤੇ ਦਰਜਾ ਚਾਰ ਮੁਲਾਜ਼ਮਾਂ ਦਾ ਜ਼ਬਰਦਸਤ ਸ਼ੋਸ਼ਣ ਹੋ ਰਿਹਾ ਬੱਚਿਆਂ ਨੂੰ ਸਮੇਂ ਸਿਰ ਨਵੀਆਂ ਕਿਤਾਬਾਂ ਵਰਦੀਆਂ ਕੁਛ ਵੀ ਮੁਹਈਆ ਨਹੀਂ ਕਰਵਾਇਆ ਜਾਂਦਾ ਪੀਣ ਵਾਲੇ ਪਾਣੀ ਦਾ ਠੀਕ ਪ੍ਰਬੰਧ ਨਹੀਂ ਇਹਨਾਂ ਸਕੂਲਾਂ ਦੀਆਂ ਬਿਲਡਿੰਗਾਂ ਦੀਆਂ ਹਾਲਤਾਂ ਬਹੁਤ ਖਸਤਾ ਹੋ ਚੁੱਕੀਆਂ ਕਿਉਂ ਸੀਐਮ ਸਾਹਿਬ ਇਹਨਾਂ ਸਕੂਲਾਂ ਦਾ ਜਾਇਜ਼ਾ ਨਹੀਂ ਲੈ ਰਹੇ ਜਦ ਕਿ ਬੱਚੇ ਸਾਰੀਆਂ ਸਹੂਲਤਾਂ ਪ੍ਰਾਪਤ ਕਰਨ ਦਾ ਸੰਵਿਧਾਨਿਕ ਹੱਕ ਰੱਖਦੇ ਹਨ ਮਾਨ ਸਾਹਿਬ ਇਹ ਨਕਲੀ ਦੁਨੀਆਂ ਚੋਂ ਬਾਹਰ ਨਿਕਲ ਕੇ ਇੱਕ ਵਾਰ ਇਹਨਾਂ ਗਰੀਬ ਕਿਸਾਨਾਂ ਤੇ ਮਜ਼ਦੂਰਾਂ ਦੇ ਬੱਚਿਆਂ ਵੱਲ ਨਿਗਾ ਮਾਰੋ ਅਤੇ ਇਹਨਾਂ ਮਜਬੂਰ ਅਧਿਆਪਕਾਂ ਦੀਆਂ ਨਿਗੁਣੀਆਂ ਤਨਖਾਹਾਂ ਦਾ ਕੋੜ ਵੱਢੋ ਯਾਦ ਕਰੋ ਵੇਲਾ ਜਦ ਤੁਸੀਂ ਖੁਦ ਆਦਰਸ਼ ਸਕੂਲਾਂ ਦੇ ਵਿੱਚ ਵੱਖ-ਵੱਖ ਸਕੂਲਾਂ ਦੇ ਵਿੱਚ ਜਾ ਕੇ ਇਹਨਾਂ ਸਕੂਲਾਂ ਦੇ ਮੁੱਦੇ ਉਠਾਉਂਦੇ ਰਹੇ ਹੋ ਪਰ ਅੱਜ ਜੇ ਤੁਹਾਡੇ ਕੋਲ ਕੁਰਸੀ ਹੈ ਅੱਜ ਤੁਹਾਡੀ ਆਵਾਜ਼ ਕਿਉਂ ਬੰਦ ਹੈ ਸਮੂਹ ਜਥੇਬੰਦੀਆਂ ਤੇ ਭਰਾਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਗਰੂਰ ਵਿਖੇ ਸਰਕਾਰ ਦੀਆਂ ਇਹਨਾਂ ਨੀਤੀਆਂ ਦਾ ਘੜਾ ਭੰਨਣ ਦੇ ਲਈ ਵੱਧ ਤੋਂ ਵੱਧ ਸਾਥੀਆਂ ਨੂੰ ਪਹੁੰਚਣ ਦੀ ਅਪੀਲ ਜਾਰੀ ਕਰਤਾ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ ਸੂਬਾ ਜਨਰਲ ਸਕੱਤਰ ਮੈਡਮ ਸੁਖਦੀਪ ਕੌਰ ਸਰਾਂ ਸੂਬਾ ਜਨਰਲ ਸਕੱਤਰ ਸਲੀਮ ਮੁਹੰਮਦ ਮੈਡਮ ਮੀਨੂੰ ਬਾਲਾ ਮੈਡਮ ਹਰਪ੍ਰੀਤ ਕੌਰ ਅਮਰਜੋਤ ਜੋਸ਼ੀ ਗਗਨ ਮਹਾਜਨ ਮੈਡਮ ਓਮਾ ਮਾਧਵੀ ਭੁਪਿੰਦਰ ਕੌਰ ਸਰਬਜੀਤ ਕੌਰ ਸੰਜੀਵ ਕੁਮਾਰ ਸੁਖਚੈਨ ਸਿੰਘ ਮਨਮੋਹਣ ਸਿੰਘ ਅਮਨਦੀਪ ਖਾਨ ਦੀਪਕ ਕੁਮਾਰ ਗੁਰਚਰਨ ਸਿੰਘ ਜਗਤਾਰ ਸਿੰਘ ਹਰਸਿਮਰਨ ਸਿੰਘ ਗੁਰਿੰਦਰ ਸਿੰਘ ਅਮਨ ਸ਼ਾਸਤਰੀ ਨਵਜੋਤ ਸਿੰਘ ਅਮਰੀਕ ਸਿੰਘ l

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।