ਇੰਦੌਰ, 17 ਦਸੰਬਰ, ਦੇਸ਼ ਕਲਿੱਕ ਬਿਓਰੋ :
ਭਿਖਾਰੀ ਦੀ ਦਿਨੋਂ ਦਿਨ ਵਧਦੀ ਜਾ ਰਹੀ ਗਿਣਤੀ ਨੂੰ ਨੱਥ ਪਾਉਣ ਲਈ ਹੁਣ ਇੰਦੌਰ ਪ੍ਰਸ਼ਾਸਨ ਵੱਲੋਂ ਇਕ ਨਵਾਂ ਕਦ ਚੁੱਕਿਆ ਗਿਆ ਹੈ। ਇੰਦੌਰ ਵਿੱਚ ਹੁਣ ਭਿਖਾਰੀਆਂ ਨੂੰ ਭੀਖ ਦੇਣਾ ਮਹਿੰਗਾ ਪੈ ਸਕਦਾ ਹੈ ਅਤੇ ਤੁਹਾਡੇ ਉਤੇ ਕੇਸ ਦਰਜ ਹੋ ਸਕਦਾ ਹੈ। ਨਵੇਂ ਸਾਲ 1 ਜਨਵਰੀ ਤੋਂ ਇੰਦੌਰ ਦੇ ਅਧਿਕਾਰੀਆਂ ਬਾਲਗ ਭਿਖਾਰੀਆਂ ਨੂੰ ਭੀਖ ਦਿੰਦੇ ਫੜ੍ਹੇ ਜਾਣ ਉਤੇ ਲੋਕਾਂ ਖਿਲਾਫ ਐਫਆਈਆਰ ਦਰਜ ਕੀਤੀ ਜਾਵੇਗੀ। ਬੱਚਿਆਂ ਨੂੰ ਭੀਖ ਦੇਣਾ ਜਾਂ ਉਸ ਤੋਂ ਸਾਮਾਨ ਖਰੀਦਣਾ ਪਹਿਲਾਂ ਤੋਂ ਹੀ ਰੋਕ ਹੈ। ਇੰਦੌਰ ਉਨ੍ਹਾਂ 10 ਸ਼ਹਿਰਾਂ ਵਿਚੋਂ ਇਕ ਹੈ ਜੋ ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਜਤਾ ਮੰਤਰਾਲੇ ਨੇ ਭੀਖ ਮੰਗਣ ਨੂੰ ਖਤਮ ਕਰਨ ਦੇ ਉਦੇਸ਼ ਨਾਲ ਇਕ ਪਾਇਲਟ ਪ੍ਰੋਜੈਕਟ ਲਈ ਚੁਣਿਆ ਹੈ। ਪ੍ਰਸ਼ਾਸਨ ਦੇ ਇਕ ਉਚ ਅਧਿਕਾਰੀ ਨੇ ਸੋਮਵਾਰ ਨੂੰ ਕਿਹਾ ਕਿ ਆਉਣ ਵਾਲੀ ਇਕ ਜਨਮਰੀ ਤੋਂ ਸਹਿਰ ਵਿੱਚ ਭੀਖਣ ਦੇਣ ਵਾਲੇ ਲੋਕਾਂ ਖਿਲਾਫ ਵੀ ਐਫਆਈਆਰ ਦਰਜ ਕਰਵਾਈ ਜਾਵੇਗੀ। ਜ਼ਿਲ੍ਹਾ ਅਧਿਕਾਰੀ ਅਸ਼ੀਸ਼ ਸਿੰਘ ਨੇ ਦੱਸਿਆ ਕਿ ਸ਼ਹਿਰ ਵਿੱਚ ਇਸ ਮਹੀਨੇ ਦਸੰਬਰ ਦੇ ਆਖੀਰ ਤੱਕ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਆਉਣ ਵਾਲੀ ਇਕ ਜਨਵਰੀ ਤੋਂ ਜੇਕਰ ਕੋਈ ਵਿਅਕਤੀ ਭੀਖ ਦਿੰਦਾ ਫੜ੍ਹਿਆ ਗਿਆ ਤਾਂ ਉਸ ਖਿਲਾਫ ਐਫਆਈਆਰ ਦਰਜ ਕਰਵਾਈ ਜਾਵੇਗੀ।