ਮੋਹਾਲੀ, 17 ਦਸੰਬਰ 2024: ਦੇਸ਼ ਕਲਿੱਕ ਬਿਓਰੋ
ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਮਾਇਰ ਇੰਮੀਗਰੇਸ਼ਨ ਕੰਸਲਟੈਂਟ ਪ੍ਰਾਇ. ਲਿਮਿ. ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਮਾਇਰ ਇੰਮੀਗਰੇਸ਼ਨ ਕੰਸਲਟੈਂਟ ਪ੍ਰਾਇ. ਲਿਮਿ. ਫਰਮ ਐਸ.ਸੀ.ਐਫ. ਨੰ: 62, ਤੀਜੀ ਮੰਜਿਲ, ਫੇਜ਼-11, ਮੋਹਾਲੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਾਸੀ ਗੁਰਪ੍ਰੀਤ ਸਿੰਘ ਪੁੱਤਰ ਜਗਰਾਜ ਸਿੰਘ ਅਤੇ ਸੁਖਜਿੰਦਰ ਕੌਰ ਪੁੱਤਰੀ ਕਰਨੈਲ ਸਿੰਘ, ਪਤਨੀ ਜਗਰਾਜ ਸਿੰਘ ਵਾਸੀ ਮਕਾਨ ਨੰ: 202, ਪਿੰਡ-ਦਾਇਆ ਕਲਾਂ, ਜਿਲ੍ਹਾ ਮੋਗਾ ਹਾਲ ਵਾਸੀ ਮਕਾਨ ਨੰ:735, ਦਸ਼ਮੇਸ਼ ਇਨਕਲੇਵ, ਲੋਹਗੜ੍ਹ, ਜੀਰਕਪੁਰ, ਤਹਿਸੀਲ ਡੇਰਾਬੱਸੀ (ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ), ਦੋ ਡਾਇਰੈਕਟਰ ਹਨ, ਨੂੰ ਕੰਸਲਟੈਂਸੀ ਦੇ ਕੰਮ ਲਈ ਲਾਇਸੰਸ ਨੰ:505/ਆਈ.ਸੀ, ਮਿਤੀ 14.07.2022 ਰਾਹੀਂ ਜਾਰੀ ਕੀਤਾ ਗਿਆ ਸੀ। ਇਸ ਲਾਇਸੰਸ ਦੀ ਮਿਆਦ ਮਿਤੀ 13.07.2027 ਤੱਕ ਸੀ।
ਮਿਸ ਸੁਮਨ ਲਤਾ, ਮਾਲਕ ਐਸ.ਸੀ.ਐਫ. ਨੰ: 62, ਤੀਜੀ ਮੰਜ਼ਿਲ, ਫੇਜ-11, ਮੋਹਾਲੀ ਵੱਲੋਂ ਆਪਣੀ ਦਰਖਾਸਤ ਮਿਤੀ 04- 07-2023 ਰਾਹੀਂ ਇਸ ਦਫਤਰ ਨੂੰ ਸੂਚਿਤ ਕੀਤਾ ਸੀ ਕਿ ਸ੍ਰੀ ਗੁਰਪ੍ਰੀਤ ਸਿੰਘ (ਡਾਇਰੈਕਟਰ) ਨੇ ਮਿਤੀ 31-02-2023 ਨੂੰ ਦਫਤਰ ਖਾਲੀ ਕਰ ਦਿੱਤਾ ਹੈ, ਇਸ ਲਈ ਲਾਇਸੰਸ ਕੈਂਸਲ ਕੀਤਾ ਜਾਵੇ।
ਉਕਤ ਸਬੰਧੀ ਸ੍ਰੀਮਤੀ ਸੁਖਜਿੰਦਰ ਕੌਰ (ਡਾਇਰੈਕਟਰ) ਵੱਲੋਂ ਇਸ ਦਫਤਰ ਨੂੰ ਆਪਣੀ ਦਰਖਾਸਤ ਮਿਤੀ 17-10-2023 ਰਾਹੀਂ ਲਿਖਿਆ ਗਿਆ ਕਿ ਬਿਲਡਿੰਗ ਦੇ ਮਾਲਕਾਂ ਵੱਲੋਂ ਧੱਕੇ ਨਾਲ ਕਬਜਾ ਕਰ ਲਿਆ ਹੈ। ਇਸ ਲਈ ਕਿਸੇ ਹੋਰ ਕੰਪਨੀ ਨੂੰ ਇਸ ਜਗ੍ਹਾਂ ਤੇ ਲਾਇਸੈਂਸ ਜਾਰੀ ਨਾ ਕੀਤਾ ਜਾਵੇ।
ਕੰਪਨੀ ਵੱਲੋਂ ਸੀ.ਐਸ. 92/2023 ਕੇਸ ਸਿਵਲ ਕੋਰਟ, ਐਸ.ਏ.ਐਸ.ਨਗਰ ਵਿਖੇ ਦਾਇਰ ਕਰਨ ਦੇ ਮੱਦੇਨਜ਼ਰ ਦਰਖਾਸਤ ਪੈਡਿੰਗ ਰੱਖੀ ਗਈ ਸੀ। ਸ੍ਰੀਮਤੀ ਸੁਮਨ ਲਤਾ ਨੇ ਦਰਖਾਸਤ ਮਿਤੀ 16-09-2024 ਰਾਹੀਂ ਸੂਚਿਤ ਕੀਤਾ ਕਿ ਜ਼ਿਲ੍ਹਾ ਅਦਾਲਤ ਵਲੋਂ ਇਹ ਕੇਸ ਡਿਸਮਿਸ ਕਰ ਦਿੱਤਾ ਹੈ ਅਤੇ ਉਨ੍ਹਾਂ ਦੇ ਹੱਕ ਵਿੱਚ ਹੁਕਮ ਕਰ ਦਿੱਤੇ ਹਨ। ਇਸ ਲਈ ਲਾਇਸੰਸ ਕੈਂਸਲ ਕੀਤਾ ਜਾਵੇ।
ਫਰਮ ਨੂੰ ਇਸ ਦਫਤਰ ਦੇ ਪੱਤਰ ਨੰ: 2501 ਮਿਤੀ 26-07-2022 ਰਾਹੀਂ ਐਕਟ/ਰੂਲਜ਼ ਤਹਿਤ ਫਰਮ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਮਹੀਨਾਵਾਰ ਰਿਪੋਰਟ/ਸੂਚਨਾਂ ਨਿਰਧਾਰਤ ਪ੍ਰੋਫਾਰਮੇ ਵਿੱਚ ਭੇਜਣ ਲਈ ਹਦਾਇਤ ਕੀਤੀ ਗਈ ਸੀ। ਰਿਕਾਰਡ ਅਨੁਸਾਰ ਫਰਮ ਵੱਲੋਂ ਦਸੰਬਰ/2022 ਤੱਕ ਦੀ ਰਿਪੋਰਟ ਜਮ੍ਹਾਂ ਕਰਵਾਈ ਗਈ ਹੈ। ਪਰੰਤੂ ਫਰਮ ਵੱਲੋਂ ਮਹੀਨਾਵਾਰ ਰਿਪੋਰਟ ਜਮ੍ਹਾਂ ਨਹੀਂ ਕਰਵਾਈ ਗਈ।
ਸਿਵਲ ਕੋਰਟ ਵੱਲੋਂ ਮਿਤੀ 24-09-2024 ਨੂੰ ਨਿਪਟਾਏ ਸੀ.ਐਸ. 92/2023 ਮਾਮਲੇ ਵਿੱਚ ਜ਼ਿਲ੍ਹਾ ਅਟਾਰਨੀ ਦੀ ਰਾਏ ਮੰਗਣ ਤੇ ਦੱਸਿਆ ਗਿਆ ਕਿ ਰਿਕਾਰਡ ਤੇ ਅਜਿਹਾ ਕੋਈ ਅਦਾਲਤੀ ਹੁਕਮ ਨਹੀ ਹੈ, ਜਿਸ ਵਿੱਚ ਉਕਤ ਵਿਸ਼ੇ ਸਬੰਧੀ ਅਦਾਲਤ ਵਲੋਂ ਕਿਸੇ ਵੀ ਤਰ੍ਹਾਂ ਦੀ ਰੋਕ ਦੇ ਹੁਕਮ ਕੀਤੇ ਗਏ ਹੋਣ, ਇਸ ਲਈ ਉਚਿਤ ਇਹ ਹੋਵੇਗਾ ਕਿ ਕੰਪੀਟੈਂਟ ਅਥਾਰਟੀ ਵਲੋਂ ਲਾਇਸੰਸ ਨੂੰ ਰੱਦ ਕਰਨ ਸਬੰਧੀ ਰੂਲਾਂ ਅਨੁਸਾਰ ਫੈਸਲਾ ਕੀਤਾ ਜਾਣਾ ਬਣਦਾ ਹੈ, ਜਿਸ ਵਿੱਚ ਕੋਈ ਕਾਨੂੰਨੀ ਅੜਚਨ ਨਹੀਂ ਹੈ।
ਜ਼ਿਲ੍ਹਾ ਅਟਾਰਨੀ ਦੀ ਰਾਏ ਨੂੰ ਮੁੱਖ ਰੱਖਦੇ ਹੋਏ, ਫਰਮ ਸਬੰਧੀ ਉਕਤ ਦਰਸਾਈ ਗਈ ਸਥਿਤੀ ਦੇ ਅਧਾਰ ਤੇ ਲਾਇਸੰਸੀ ਵੱਲੋਂ ਐਕਟ/ਰੂਲਜ/ਅਡਵਾਈਜਰੀ ਅਨੁਸਾਰ ਅਤੇ ਲਾਇਸੰਸ ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਨ ਕਰਕੇ ਲਾਇਸੰਸੀ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(g) ਦੇ ਉਪਬੰਧਾਂ ਅਧੀਨ ਉਲੰਘਣਾ ਕੀਤੀ ਗਈ ਹੈ।
ਇਸ ਲਈ ਉਕਤ ਤੱਥਾਂ ਦੇ ਸਨਮੁੱਖ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(g) ਦੇ ਉਪਬੰਧਾਂ ਤਹਿਤ ਮਿਲੀਆ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮਾਇਰ ਇੰਮੀਗਰੇਸ਼ਨ ਕੰਸਲਟੈਂਟ ਪ੍ਰਾਇ. ਲਿਮਿ. ਫਰਮ, ਮੋਹਾਲੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਕੰਸਲਟੈਂਸੀ ਦੇ ਕੰਮ ਲਈ ਜਾਰੀ ਲਾਇਸੰਸ ਨੰਬਰ 505/ਆਈ.ਸੀ. ਮਿਤੀ 14-07-2022 ਤੁਰੰਤ ਪ੍ਰਭਾਵ ਤੋਂ ਕੈਂਸਲ/ਰੱਦ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਜੇਕਰ ਭਵਿੱਖ ਵਿੱਚ ਉਕਤ ਕੰਪਨੀ/ਫਰਮ/ਪਾਰਟਨਰਸ਼ਿਪ ਜਾਂ ਇਸ ਦੇ ਲਾਇਸੰਸੀ/ਡਾਇਰੈਕਟਰਜ/ਫਰਮ ਦੀ ਪਾਰਟਨਰ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਪ੍ਰਾਪਤ ਹੁੰਦੀ ਹੈ ਤਾਂ ਉਸ ਲਈ ਉਕਤ ਕੰਪਨੀ/ਡਾਇਰੈਕਟਰ/ਪਾਰਟਨਰ ਹਰ ਪੱਖੋਂ ਜਿੰਮੇਵਾਰ ਹੋਣਗੇ ਅਤੇ ਇਸਦੀ ਭਰਪਾਈ ਕਰਨ ਲਈ ਵੀ ਜਿੰਮੇਵਾਰ ਹੋਣਗੇ।