ਚੰਡੀਗੜ੍ਹ, 18 ਦਸੰਬਰ, ਦੇਸ਼ ਕਲਿੱਕ ਬਿਓਰੋ :
ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਉਤੇ ਇਹ ਜ਼ੋਰ ਨਾਲ ਵਾਇਰਲ ਹੋ ਰਿਹਾ ਹੈ ਕਿ 5ਵੀਂ ਅਤੇ 10ਵੀਂ ਕਲਾਸ ਦੀਆਂ ਬੋਰਡ ਪ੍ਰੀਖਿਆਵਾਂ ਹੁਣ ਨਹੀਂ ਹੋਣਗੀਆਂ। ਨਵੀਂ ਸਿੱਖਿਆ ਨੀਤੀ ਵਿੱਚ ਬੋਰਡ ਦੀਆਂ ਪ੍ਰੀਖਿਆ ਖਤਮ ਕਰ ਦਿੱਤੀ ਗਈ ਹੈ। ਹੁਣ ਨੂੰ ਲੈ ਕੇ ਕੇਂਦਰ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਇਸ ਨੂੰ ਲੈ ਕੇ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਬੋਰਡ ਦੀਆਂ ਪ੍ਰੀਖਿਆਵਾਂ ਹੋਣਗੀਆਂ ਜਾਂ ਨਹੀਂ।
ਅਸਲ ਵਿੱਚ ਸੋਸ਼ਲ ਮੀਡੀਆ ਉਤੇ 10ਵੀਂ ਕਲਾਸ ਦੀਆਂ ਬੋਰਡ ਪ੍ਰੀਖਿਆ ਖਤਮ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਸੀ। ਭਾਰਤ ਸਰਕਾਰ ਦੇ ਪੀਆਈਬੀ ਵੱਲੋਂ ਇਸ ਸਬੰਧੀ ਇਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਤੋਂ 10ਵੀਂ ਲਈ ਬੋਰਡ ਪੀ੍ਰਖਿਆ ਨਹੀਂ ਹੋਵੇਗੀ। ਵਾਇਰਲ ਮੈਸੇਜ ਅਨੁਸਾਰ, ‘ਨਵੀਂ ਸਿੱਖਿਆ ਨੀਤੀ ਨੂੰ ਮਿਲੀ ਕੇਂਦਰੀ ਕੈਬਨਿਟ ਦੀ ਮਨਜ਼ੂਰੀ। ਭਾਰਤ ਸਰਕਾਰ ਵੱਲੋਂ ਪ੍ਰਸਤਾਵਿਤ ਕੇਂਦਰੀ ਸਰਕਾਰ ਦੀ ਕੈਬਨਿਟ ਮਨਜ਼ੂਰੀ ਤੋਂ ਬਾਅਦ 36 ਸਾਲ ਬਾਅਦ ਦੇਸ਼ ਵਿੱਚ ਨਵੀਂ ਸਿੱਖਿਆ ਨੀਤੀ ਲਾਗੂ ਹੋ ਗਈ ਹੈ।‘
ਇਹ ਵੀ ਕਿਹਾ ਗਿਆ, ‘… ਖਾਸ ਗੱਲਾਂ, ਕੇਵਲ 12ਵੀਂ ਕਲਾਸ ਵਿੱਚ ਹੋਵੇਗੀ ਬੋਰਡ ਪ੍ਰੀਖਿਆ। ਐਮਫਿਲ ਹੋਵੇਗੀ ਬੰਦ, ਕਾਲਜ ਦੀ ਡਿਗਰੀ 5 ਸਾਲ ਦੀ। 10ਵੀਂ ਬੋਰਡ ਖਤਮ। ਹੁਣ 5ਵੀਂ ਤੱਕ ਦੇ ਵਿਦਆਰਥੀਆਂ ਨੂੰ ਕੇਵਲ ਮਾਂ ਭਾਸ਼ਾ, ਸਥਾਨਕ ਭਾਸ਼ਾ ਅਤੇ ਰਾਸ਼ਟਰੀ ਭਾਸ਼ਾ ਵਿੱਚ ਪੜ੍ਹਾਇਆ ਜਾਵੇਗਾ..। ਪਹਿਲਾਂ 10ਵੀਂ ਬੋਰਡ ਦੀ ਪ੍ਰੀਖਿਆ ਦੇਣਾ ਜ਼ਰੂਰੀ ਹੁੰਦਾ ਸੀ, ਜੋ ਹੁਣ ਨਹੀਂ ਹੋਵੇਗੀ।
ਪੀਆਈਬੀ ਵੱਲੋਂ ਅਧਿਕਾਰਤ ਹੈਂਡਲ ਉਤੇ ਇਹ ਸਪੱਸ਼ਟ ਕੀਤਾ ਗਿਆ ਕਿ ਇਹ ਸੱਚ ਨਹੀਂ ਹੈ, ਝੂਠ ਹੈ। ਦੱਸਿਆ ਗਿਆ ਕਿ, ‘ਸੋਸ਼ਲ ਮੀਡੀਆ ਉਤੇ ਵਾਇਰਲ ਇਕ ਮੈਸੇਜ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਵੀਂ ਰਾਸ਼ਟਰੀ ਸਿੱਖਿਆ ਨੀਤੀ 2020 ਅਨੁਸਾਰ ਹੁਣ 10ਵੀਂ ਕਲਾਸ ਲਈ ਬੋਰਡ ਪ੍ਰੀਖਿਆ ਨਹੀਂ ਹੋਵੇਗੀ। ਇਹ ਦਾਅਵਾ ਝੂਠਾ ਹੈ। ਭਾਰਤ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਅਜਿਹਾ ਕੋੲ ਆਦੇਸ਼ ਜਾਰੀ ਨਹੀਂ ਕੀਤਾ ਗਿਆ।‘