ਮੁੰਬਈ: 18 ਦਸੰਬਰ, ਦੇਸ਼ ਕਲਿੱਕ ਬਿਓਰੋ
ਮੁੰਬਈ ਵਿੱਚ ਸੈਲਾਨੀਆਂ ਨਾਲ ਭਰੀ ਫੈਰੀ ਦੇ ਉਲਟ ਜਾਣ ‘ਤੇ ਉਸ ‘ਚ ਸਵਾਰ 2 ਸੈਲਾਨੀਆਂ ਦੇ ਡੁੱਬਣ ਦੀ ਸੂਚਨਾ ਹੈ ਅਤੇ ਹੋਰ 77 ਨੂੰ ਬਚਾ ਲਿਆ ਗਿਆ ਹੈ।
ਨੀਲਕਮਲ ਫੈਰੀ, ਜਿਸ ਵਿੱਚ 80 ਵਿਅਕਤੀਆਂ ਅਤੇ ਚਾਲਕ ਦਲ ਦੇ ਪੰਜ ਮੈਂਬਰ ਸਵਾਰ ਸਨ, ਮੁੰਬਈ ਦੇ ਨੇੜੇ ਇੱਕ ਪ੍ਰਸਿੱਧ ਸੈਰ-ਸਪਾਟਾ ਸਥਾਨ ਐਲੀਫੈਂਟਾ ਟਾਪੂ ਵੱਲ ਜਾ ਰਹੀ ਸੀ, ਜਦੋਂ ਸਪੀਡ ਬੋਟ ਇਸ ਵਿੱਚ ਟਕਰਾ ਗਈ ਅਤੇ ਕਿਸ਼ਤੀ ਉਲਟ ਗਈ। ਕਿਸ਼ਤੀ ਵਿੱਚ ਸਵਾਰ 80 ਸੈਲਾਨੀਆਂ ਵਿੱਚੋਂ ਘੱਟੋ-ਘੱਟ 2 ਵਿਅਕਤੀਆਂ ਦੇ ਡੁੱਬਣ ਦੀ ਸੂਚਨਾ ਹੈ ਅਤੇ ਹੋਰ 77 ਨੂੰ ਬਚਾ ਲਿਆ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ‘ਤੇ ਭਾਰਤੀ ਜਲ ਸੈਨਾ ਦੇ ਚਾਰ ਹੈਲੀਕਾਪਟਰ, ਮਰੀਨ ਪੁਲਿਸ, ਭਾਰਤੀ ਤੱਟ ਰੱਖਿਅਕ, ਜਵਾਹਰ ਲਾਲ ਨਹਿਰੂ ਪੋਰਟ ਤੇ ਪਹੁੰਚੇ ਅਤੇ ਭਾਰੀ ਫੋਰਸ ਨਾਲ ਰੈਸਕਿਊ ਅਪ੍ਰੇਸ਼ਨ ਸ਼ੁਰੂ ਕੀਤਾ ਗਿਆ। ਪੰਜ ਗੰਭੀਰ ਸੈਲਾਨੀਆਂ ਨੂੰ ਹਸਪਤਾਲ ਇਲਾਜ ਲਈ ਭੇਜਿਆ ਗਿਆ ਹੈ।
ਮੁੰਬਈ: ਸੈਲਾਨੀਆਂ ਨਾਲ ਭਰੀ ਕਿਸ਼ਤੀ ਉਲਟੀ, 75 ਨੂੰ ਕੱਢਿਆ, 2 ਦੀ ਮੌਤ