ਸ੍ਰੀ ਚਮਕੌਰ ਸਾਹਿਬ / ਮੋਰਿੰਡਾ 18 ਦਸੰਬਰ, ਭਟੋਆ :
ਪੰਜਾਬ ਕਲਾ ਮੰਚ ਰਜਿ ਸ੍ਰੀ ਚਮਕੌਰ ਸਾਹਿਬ ਦੇ ਉਪਰਾਲੇ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਾਰ ਸੇਵਾ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਚਾਰ ਸਾਹਿਬਜ਼ਾਦੇ ਫਿਲਮ ਦੀ ਸ਼ੁਰੂਆਤ ਕਥਾ ਵਾਚਕ ਭਾਈ ਗੁਰਬਾਜ ਸਿੰਘ ਵੱਲੋਂ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡ ਕੇ ਕੀਤੀ। ਫਿਲਮ ਦੇ ਨਿਰਦੇਸ਼ਕ ਹੈਰੀ ਬਵੇਜਾ ਤੇ ਪੰਮੀ ਬਵੇਜਾ ਦੁਆਰਾ ਆਨੰਦਪੁਰ ਸਾਹਿਬ, ਚਮਕੌਰ ਸਾਹਿਬ, ਸਰਹੰਦ ਅਤੇ ਫਤਿਹਗੜ ਸਾਹਿਬ ਦਾ ਇਤਿਹਾਸ ਐਨੀਮੇਸ਼ਨ ਦੁਆਰਾ ਪਰਜੈਕਟਰ ਤੇ ਦਿਖਾ ਕੇ ਰੌਂਗਟੇ ਖੜੇ ਕਰ ਦਿੱਤੇ ਤੇ ਫਿਲਮ ਵੇਖਣ ਵਾਲਿਆਂ ਨੇ ਬੈਠ ਕੇ ਇਤਿਹਾਸ ਦਾ ਆਨੰਦ ਮਾਣਿਆ ।ਮੰਚ ਦੇ ਪ੍ਰਧਾਨ ਕੁਲਜਿੰਦਰਜੀਤ ਸਿੰਘ ਬੰਬਰ ਨੇ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਗਲੇ ਸਾਲ ਫਿਲਮ ਦੇ ਡਾਇਰੈਕਟਰ ਅਤੇ ਟੀਮ ਨੂੰ ਸੱਦਾ ਦੇ ਕੇ ਬੁਲਾਇਆ ਜਾਵੇਗਾ।
ਇਸ ਮੌਕੇ ਮੈਨੇਜਰ ਭਾਈ ਗੁਰਮੁੱਖ ਸਿੰਘ ਢੋਲੇਵਾਲ ਹਰਵਿੰਦਰ ਸਿੰਘ ਅਕਾਊਂਟੈਂਟ (ਖਜਾਨਚੀ) ਡਾਕਟਰ ਰਾਜਪਾਲ ਸਿੰਘ ਡਾਕਟਰ ਸੰਦੇਸ਼ ਸ਼ਰਮਾ ਕੈਪਟਨ ਹਰਪਾਲ ਸਿੰਘ ਸੰਧੂਆਂ , ਗ੍ਰੰਥੀ ਗੁਰਜੀਤ ਸਿੰਘ ਭਾਈ ਚਰਨਜੀਤ ਸਿੰਘ ਜਸਵਿੰਦਰ ਸਿੰਘ ਜਲੰਧਰੀ ਕਾਰ ਸੇਵਾ ਵਾਲੇ ਭਾਈ ਚਰਨਜੀਤ ਸਿੰਘ ਜੀਵਨ ਸਿੰਘ ਮਨਮੋਹਨ ਸਿੰਘ ਕਮਾਲਪੁਰ ਸਰਪੰਚ ਸੋਮ ਸਿੰਘ ਮੁੰਡੀਆਂ ਚਰਨਜੀਤ ਸਿੰਘ ਮੁੰਡੀਆ ਅਤੇ ਸੰਗਤਾਂ ਹਾਜ਼ਰ ਸਨ।
ਇਸ ਮੌਕੇ ਸੇਵਾ ਸਿੰਘ ਭੂਰੜੇ ਦੇ ਪਰਿਵਾਰ ਵੱਲੋਂ ਚਾਹ ਮੱਠੀਆਂ ਅਤੇ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ । ਇਸ ਮੌਕੇ ਤੇ ਮੰਚ ਵੱਲੋਂ ਉਨ੍ਹਾਂ ਸ਼ਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ, ਜਿਨਾਂ ਦੇ ਸਹਿਯੋਗ ਨਾਲ ਇਹ ਫਿਲਮ ਦਿਖਾਈ ਗਈ ਹੈ।