ਬੱਚਿਆਂ ਦੀ ਸੁਰੱਖਿਆ ਲਈ ਸਕੂਲੀ ਵਾਹਨਾਂ ’ਤੇ ਕੀਤੀ ਸਖ਼ਤਾਈ

ਪੰਜਾਬ

ਗਿੱਦੜਬਾਹਾ ਵਿਖੇ ਚੈਕਿੰਗ ਦੌਰਾਨ ਚਾਰ ਸਕੂਲੀ ਬੱਸਾਂ ਦੇ ਕੱਟੇ ਚਲਾਨ

ਗਿੱਦੜਬਾਹਾ/ਸ੍ਰੀ ਮੁਕਤਸਰ ਸਾਹਿਬ, 18 ਦਸੰਬਰ, ਦੇਸ਼ ਕਲਿੱਕ ਬਿਓਰੋ

                  ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ ਦੇ ਮੰਤਵ ਨਾਲ ਸੇਫ ਸਕੂਲ ਵਾਹਨ ਪਾਲਿਸੀ ਨੂੰ ਲਾਗੂ ਕਰਨ ਲਈ ਬੀਤੇ ਦਿਨੀਂ ਉਪ ਮੰਡਲ ਮੈਜਿਸਟਰੇਟ ਗਿੱਦੜਬਾਹਾ, ਸ. ਜਸਪਾਲ ਸਿੰਘ ਵੱਲੋਂ ਆਪਣੇ ਦਫ਼ਤਰ ਵਿਖੇ ਗਠਿਤ ਟੀਮ ਅਤੇ ਵੱਖ-ਵੱਖ ਨੁਮਾਂਇੰਦਿਆਂ ਨਾਲ ਮੀਟਿੰਗ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਗਠਿਤ ਟੀਮ ਵੱਲੋਂ ਬਲਾਕ ਗਿੱਦੜਬਾਹਾ ਵਿਖੇ ਵੱਖ-ਵੱਖ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਜੋ ਸਕੂਲ ਸੇਫ ਸਕੂਲ ਵਾਹਨ ਪਾਲਿਸੀ ਦੀਆ ਸ਼ਰਤਾਂ ਨੂੰ ਲਾਗੂ ਨਹੀਂ ਕਰਨਗੇ ਉਹਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਸ਼ਿਵਾਨੀ ਨਾਗਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪਾਲਿਸੀ ਤਾਹਿਤ ਬੱਸ ਦੇ ਪਿੱਛੇ ਅਤੇ ਅੱਗੇ “ਸਕੂਲ ਬੱਸ” ਲਿਖਿਆ ਹੋਣਾ ਲਾਜ਼ਮੀ ਹੈ। ਜੇਕਰ ਕੋਈ ਸਕੂਲ ਬੱਸ ਕਿਰਾਏ  ‘ਤੇ ਲਈ ਗਈ ਹੈ, ਤਾਂ “ਔਨ ਸਕੂਲ ਡਿਊਟੀ” ਸਪੱਸ਼ਟ ਤੌਰ ‘ਤੇ ਦਰਸਾਇਆ ਜਾਣਾ ਲਾਜ਼ਮੀ ਹੈ। ਬੱਸ ਵਿੱਚ ਇੱਕ ਫਸਟ-ਏਡ-ਬਾਕਸ ਹੋਣਾ ਲਾਜ਼ਮੀ ਹੈ। ਬੱਸ ਵਿੱਚ ਇੱਕ ਸੀ.ਸੀ.ਟੀ.ਵੀ. ਕੈਮਰਾ ਹੋਣਾ ਲਾਜ਼ਮੀ ਹੈ। ਬੱਸ ਦੀਆਂ ਖਿੜਕੀਆਂ ਨੂੰ ਹੋਰੀਜ਼ੈਂਟਲ ਗਰਿੱਲਾਂ ਨਾਲ ਫਿੱਟ ਕੀਤਾ ਜਾਣਾ ਲਾਜ਼ਮੀ ਹੈ। ਬੱਸ ਵਿੱਚ ਅੱਗ ਬੁਝਾਊ ਯੰਤਰ ਹੋਣਾ ਲਾਜ਼ਮੀ ਹੈ। ਬੱਸ ‘ਤੇ ਸਕੂਲ ਦਾ ਨਾਮ ਅਤੇ ਟੈਲੀਫੋਨ ਨੰਬਰ ਲਿਖਿਆ ਹੋਣਾ ਚਾਹੀਦਾ ਹੈ ਅਤੇ ਟਰਾਂਸਪੋਰਟ ਅਥਾਰਟੀ ਦਾ ਫ਼ੋਨ ਨੰਬਰ ਵੀ ਲਾਜ਼ਮੀ  ਹੋਣਾ ਚਾਹੀਦਾ ਹੈ। ਬੱਸ ਦੇ ਦਰਵਾਜ਼ੇ ਭਰੋਸੇਯੋਗ ਤਾਲੇ ਨਾਲ ਫਿੱਟ ਕੀਤੇ ਜਾਣੇ ਲਾਜ਼ਮੀ ਹਨ। ਸਕੂਲ ਬੱਸ ਵਿੱਚ ਸਪੀਡ ਗਵਰਨਰ ਲਗਾਇਆ ਜਾਣਾ ਲਾਜ਼ਮੀ ਹੈ। ਸਕੂਲ ਬੱਸ ਦੀ ਬਾਡੀ ਪੀਲੇ ਰੰਗ ਦੀ ਹੋਣੀ ਲਾਜ਼ਮੀ ਹੈ। ਸਕੂਲੀ ਬੈਗਾਂ ਨੂੰ ਸੁਰੱਖਿਅਤ ਰੱਖਣ ਲਈ, ਸੀਟਾਂ ਦੇ ਹੇਠਾਂ ਇੱਕ ਜਗ੍ਹਾ ਫਿੱਟ ਹੋਣੀ ਲਾਜ਼ਮੀ ਹੈ। ਵਾਹਨ ਸੜਕ ’ਤੇ ਚੱਲਣ ਦੇ ਯੋਗ ਹੋਣਾ ਚਾਹੀਦਾ ਹੈ ਅਤੇ ਇੱਕ ਸਾਲਾਨਾ ਫਿਟਨੈਸ ਸਰਟੀਫਿਕੇਟ ਲੈ ਕੇ ਚੱਲਣਾ ਲਾਜ਼ਮੀ ਹੈ। । ਸਕੂਲੀ ਵਾਹਨਾਂ ਦਾ ਬੀਮਾ ਲਾਜ਼ਮੀ ਹੈ। ਸਕੂਲ ਬੱਸ ਵੈਧ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ ਲਾਜ਼ਮੀ ਹੈ। ਸਕੂਲੀ ਬੱਚਿਆਂ ਨੂੰ ਲਿਜਾਣ ਵਾਲੇ ਹਰ ਵਾਹਨ, ਬੱਸ, ਵੈਨ ਜਾਂ ਆਵਾਜਾਈ ਦੇ ਅਜਿਹੇ ਹੋਰ ਸਾਧਨਾਂ ਕੋਲ ਉਚਿਤ ਪਰਮਿਟ/ਇਜਾਜ਼ਤ ਹੋਣੀ ਲਾਜ਼ਮੀ ਹੈ। ਸਕੂਲ ਬੱਸ ਦੇ ਡਰਾਈਵਰ ਕੋਲ ਐਚ.ਐਮ.ਵੀ.-ਟਰਾਂਸਪੋਰਟ ਵਾਹਨ ਚਲਾਉਣ ਲਈ ਇੱਕ ਵੈਧ ਲਾਇਸੰਸ ਹੋਣਾ ਅਤੇ ਘੱਟੋ-ਘੱਟ 05 ਸਾਲ ਦਾ ਤਜ਼ਰਬਾ ਹੋਣਾ ਲਾਜ਼ਮੀ ਹੈ। ਸਕੂਲ ਬੱਸ ਦੇ ਡਰਾਈਵਰ ਕੋਲ ਪੁਲਿਸ ਵੈਰੀਫਿਕੇਸ਼ਨ ਸਰਟੀਫਿਕੇਟ ਹੋਣਾ ਲਾਜ਼ਮੀ ਹੈ ਅਤੇ ਉਸਦਾ ਟ੍ਰੈਫਿਕ ਅਪਰਾਧਾਂ ਦਾ ਕੋਈ ਪਿਛਲਾ  ਰਿਕਾਰਡ ਨਹੀਂ ਹੋਣਾ ਚਾਹੀਦਾ। ਸਕੂਲ ਬੱਸ ਦੇ ਡਰਾਈਵਰ ਅਤੇ ਕੰਡਕਟਰ/ਅਟੈਂਡੈਂਟ ਨੂੰ ਸਹੀ ਵਰਦੀ ਪਹਿਨਣੀ ਚਾਹੀਦੀ ਹੈ। ਜਿਸ ’ਤੇ  ਡਰਾਈਵਰ  ਅਤੇ ਕੰਡਕਟਰ ਦਾ ਲਾਇਸੈਂਸ ਨੰਬਰ ਲਿਖਿਆ ਹੋਣਾ ਲਾਜ਼ਮੀ ਹੈ। ਵਾਹਨ ਦੇ ਡਰਾਈਵਰਾਂ ਦਾ ਮੈਡੀਕਲ ਫਿਟਨੈਸ ਅਤੇ ਡੋਪ ਟੈਸਟ ਜ਼ਿਲ੍ਹੇ ਦੇ ਸਿਵਲ ਸਰਜਨ ਦੁਆਰਾ ਕੀਤਾ ਜਾਵੇਗਾ। ਹਰ ਬੱਸ ਲਈ ਜਿਸ ਵਿੱਚ ਲੜਕੀਆਂ ਹੋਣ ਔਰਤ ਸੇਵਾਦਾਰ ਲਾਜ਼ਮੀ ਹੈ। ਬੱਸ ਡਰਾਈਵਰ ਨੂੰ ਸਕੂਲ ਬੱਸ ਵਿੱਚ ਲਿਜਾਏ ਜਾ ਰਹੇ ਬੱਚਿਆਂ ਦੇ ਨਾਵਾਂ ਦੀ ਇੱਕ ਪੂਰੀ ਸੂਚੀ ਆਪਣੇ ਨਾਲ ਰੱਖਣੀ ਲਾਜ਼ਮੀ ਹੈ, ਜਿਸ ਵਿੱਚ  ਨਾਮ ਤੋਂ ਇਲਾਵਾ ਕਲਾਸ, ਰਿਹਾਇਸ਼ੀ ਪਤਾ, ਬਲੱਡ ਗਰੁੱਪ ਅਤੇ ਰੁਕਣ ਦੇ ਬਿੰਦੂ, ਰੂਟ ਪਲਾਨ, ਆਦਿ ਜਰੂਰ ਹੋਵੇ। ਹਰੇਕ ਬੱਸ ਵਿੱਚ ਹਾਜ਼ਰੀ ਰਜਿਸਟਰ ਲਾਜ਼ਮੀ ਹੈ, ਜਿੱਥੇ ਕੰਡਕਟਰ ਬੱਚੇ ਦੀ ਹਾਜ਼ਰੀ ਦੀ ਨਿਸ਼ਾਨਦੇਹੀ ਕਰੇਗਾ। ਸਕੂਲ ਬੱਸ ਦਾ ਐਮਰਜੈਂਸੀ ਐਗਜ਼ਿਟ ਹੋਣਾ ਚਾਹੀਦਾ ਹੈ {ਸੱਜੇ ਪਾਸੇ ਅਤੇ ਪਿੱਛੇ )। ਸਕੂਲ ਕੋਲ ਸਕੂਲੀ ਵੈਨਾਂ ਦੀ ਪਾਰਕਿੰਗ ਸਬੰਧੀ ਆਪਣੀ ਜਗ੍ਹਾ ਹੋਣੀ ਲਾਜ਼ਮੀ ਹੈ। ਸਕੂਲ ਵਿੱਚ ਬੱਸ ਤੋਂ ਚੜਨ ਅਤੇ ਉਤਰਨ ਸਮੇਂ ਬੱਚੇ ਵੱਲੋਂ ਕਿਸੇ ਵੀ ਸੂਰਤ ਵਿੱਚ ਸੜਕ ਕਰਾਸ ਨਹੀਂ ਕਰਵਾਇਆ ਜਾਵੇਗਾ।     

ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ, ਗਿੱਦੜਬਾਹਾ ਸ੍ਰੀ ਮਨੋਜ ਕੁਮਾਰ ਵਲੋਂ ਸਕੂਲਾਂ ਦੇ ਪ੍ਰਿੰਸੀਪਲਜ਼ ਨੂੰ ਹਦਾਇਤ ਕੀਤੀ ਕਿ ਉਨ੍ਹਾਂ ਵੱਲੋਂ ਆਪਣੇ ਪੱਧਰ ’ਤੇ ਵੀ ਸਕੂਲ ਵਾਹਨਾਂ ਦੀ ਚੈਕਿੰਗ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਚਿਆ ਜਾ ਸਕੇ।

         ਇਸ ਮੌਕੇ ਟ੍ਰੈਫ਼ਿਕ ਇੰਚਾਰਜ ਸ. ਜਗਸੀਰ ਪੂਰੀ ਅਤੇ ਸਟੇਨੋ ਉਪ ਮੰਡਲ ਮੈਜਿਸਟ੍ਰੇਟ, ਸ. ਦਰਸ਼ਨ ਸਿੰਘ ਨੇ ਦੱਸਿਆ ਕਿ ਜੋ ਸਕੂਲੀ ਵਾਹਨਾਂ ਦੀ ਸਖ਼ਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਜੋ ਵਾਹਨ ਸ਼ਰਤਾਂ ਪੂਰੀਆਂ ਨਹੀਂ ਕਰਦੇ ਉਨ੍ਹਾਂ ਦੇ ਚਲਾਨ ਕੱਟੇ ਜਾ ਰਹੇ ਹਨ ਅਤੇ ਇਸੇ ਤਹਿਤ 4 ਸਕੂਲੀ ਬੱਸਾਂ ਦੇ ਚਲਾਨ ਵੀ ਕੱਟੇ ਗਏ।

ਇਸ ਮੌਕੇ ਸ. ਸਰਵਰਿੰਦਰ ਸਿੰਘ ਢਿੱਲੋਂ ਚੇਅਰਪਰਸਨ ਬਾਲ ਭਲਾਈ ਕਮੇਟੀ ਸ੍ਰੀ ਮੁਕਤਸਰ ਸਾਹਿਬ, ਸ. ਅਮਰਜੀਤ ਸਿੰਘ ਮੈਂਬਰ ਬਾਲ ਭਲਾਈ ਕਮੇਟੀ ਸ੍ਰੀ ਮੁਕਤਸਰ ਸਾਹਿਬ, ਸ੍ਰੀਮਤੀ ਹੀਨਾ ਆਊਟਰੀਚ ਵਰਕਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਸ੍ਰੀ ਮੁਕਤਸਰ ਸਾਹਿਬ, ਸ. ਰਾਜਪਾਲ ਸਿੰਘ ਸਟੈਨੋ ਉਪ ਮੰਡਲ ਮੈਜਿਸਟਰੇਟ ਗਿੱਦੜਬਾਹਾ ਹਾਜ਼ਰ ਸਨ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।