ਚੰਡੀਗੜ੍ਹ: 18 ਦਸੰਬਰ, ਦੇਸ਼ ਕਲਿੱਕ ਬਿਓਰੋ
ਚੰਡੀਗੜ੍ਹ ਪ੍ਰਸ਼ਾਸਨ ਨੇ 21 ਦਸੰਬਰ ਨੂੰ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਸ਼ੋਅ ਲਈ ਸਥਾਨ ਨੂੰ ਸੈਕਟਰ 34 ਤੋਂ ਬਦਲ ਕੇ ਸੈਕਟਰ 25 ਦੇ ਰੈਲੀ ਮੈਦਾਨ ਵਿੱਚ ਕਰਨ ਦਾ ਫੈਸਲਾ ਕੀਤਾ ਹੈ।
ਸਥਾਨਕ ਵਪਾਰੀਆਂ ਅਤੇ ਵਸਨੀਕਾਂ ਨੇ 7 ਦਸੰਬਰ ਨੂੰ ਪੰਜਾਬੀ ਗਾਇਕ ਕਰਨ ਔਜਲਾ ਅਤੇ 14 ਦਸੰਬਰ ਨੂੰ ਦਿਲਜੀਤ ਦੁਸਾਂਝ ਦੇ ਸੈਕਟਰ 34 ਵਿੱਚ ਲਾਈਵ ਕੰਸਰਟ ਦੌਰਾਨ ਆਵਾਜਾਈ ਵਿੱਚ ਪ੍ਰੇਸ਼ਾਨੀ, ਸ਼ੋਰ ਪ੍ਰਦੂਸ਼ਣ ਅਤੇ ਕਾਰੋਬਾਰ ਦੇ ਨੁਕਸਾਨ ਦੀ ਪ੍ਰਸ਼ਾਸਨ ਕੇਲ ਸ਼ਿਕਾਇਤ ਕੀਤੀ ਸੀ।
ਅਜਿਹੇ ਪ੍ਰਦਰਸ਼ਨਾਂ ਕਾਰਨ ਸ਼ਹਿਰ ਵਾਸੀਆਂ ਨੂੰ ਹੋਣ ਵਾਲੀ ਅਸੁਵਿਧਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਭਵਿੱਖ ਵਿੱਚ ਸੈਕਟਰ 34 ਵਿੱਚ ਵੱਡੇ ਇਕੱਠ ਨਾ ਕਰਨ ਦਾ ਫੈਸਲਾ ਕੀਤਾ ਹੈ। ਡਿਪਟੀ ਕਮਿਸ਼ਨਰ ਨਿਸ਼ਾਂਤ ਕੁਮਾਰ ਯਾਦਵ ਨੇ ਕਿਹਾ, “ਅਸੀਂ ਏ.ਪੀ. ਢਿੱਲੋਂ ਦੇ ਸੰਗੀਤ ਸਮਾਰੋਹ ਦੀ ਥਾਂ ਨੂੰ ਸੈਕਟਰ 34 ਤੋਂ ਸੈਕਟਰ 25 ਵਿੱਚ ਤਬਦੀਲ ਕਰਨ ਦਾ ਫੈਸਲਾ ਕੀਤਾ ਹੈ ਅਤੇ ਸਥਾਨ ਦੀ ਤਬਦੀਲੀ ਬਾਰੇ ਪ੍ਰਬੰਧਕਾਂ ਨੂੰ ਵੀ ਸੂਚਿਤ ਕੀਤਾ ਹੈ।”
Published on: ਦਸੰਬਰ 18, 2024 8:48 ਪੂਃ ਦੁਃ