ਫਰੀਦਕੋਟ: 19 ਦਸੰਬਰ, ਦੇਸ਼ ਕਲਿੱਕ ਬਿਓਰੋ
ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਦੇ ਪ੍ਰਾਰਥੀਆਂ ਨੂੰ ਨੌਕਰੀ ਦੇਣ ਅਤੇ ਹੁਨਰ ਵਿੱਚ ਵਾਧਾ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮਕਸਦ ਨੂੰ ਪੂਰਾ ਕਰਨ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਤਹਿਤ ਨੈਸ਼ਨਲ ਐਸੋਸੀਏਸ਼ਨ ਸਾਫਟਵੇਅਰ ਅਤੇ ਸੇਵਾ ਕੰਪਨੀਆਂ ਦੇ (ਨਾਸਕੌਮ) ਨਾਲ ਸਮਝੌਤਾ ਹੋਇਆ ਹੈ। ਜਿਸ ਦੇ ਤਹਿਤ ਇਨ੍ਹਾਂ ਨੈਸ਼ਨਲ ਕੰਪਨੀਆਂ ਵੱਲੋਂ ਸਟੇਟ ਸਕਿੱਲ ਪ੍ਰੋਗਰਾਮ ਦੇ ਅਧੀਨ ਭਵਿੱਖ ਦੇ ਹੁਨਰ ਪ੍ਰਧਾਨ ਕੋਰਸ ਕਰਵਾਏ ਜਾਣੇ ਹਨ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਓਜਸਵੀ ਨੇ ਦਿੱਤੀ।
ਇਸ ਸਬੰਧੀ ਹੋਰ ਜਾਣਕਾਰੀ ਉਨ੍ਹਾਂ ਦੱਸਿਆ ਕਿ ਰੋਜ਼ਗਾਰ ਦਫ਼ਤਰ, ਵੱਲੋਂ ਕੋਰਸ ਅਪਲਾਈ ਕਰਨ ਵਾਲੇ ਵਿਦਿਆਰਥੀਆਂ/ਪ੍ਰਾਰਥੀਆਂ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ । ਉਨ੍ਹਾਂ ਕਿਹਾ ਕਿ ਇਹ ਕੋਰਸ ਪ੍ਰਾਰਥੀਆਂ ਦੇ ਭਵਿੱਖ ਵਿੱਚ ਨੌਕਰੀ ਕਰਨ ਲਈ ਅਤੇ ਹੋਰ ਜਾਣਕਾਰੀ ਵਿੱਚ ਵਾਧਾ ਕਰਨ ਲਈ ਮਦਦਗਾਰ ਸਾਬਤ ਹੋਣਗੇ। ਸਕਿੱਲ ਟ੍ਰੇਨਿੰਗ ਲੈਣ ਦੇ ਚਾਹਵਾਨ ਪ੍ਰਾਰਥੀ ਹੇਠ ਦਿੱਤੇ ਲਿੰਕ https://forms.gle/fTGPspWqG2WE5guj6 ਤੇ ਅਪਲਾਈ ਕਰਨ ਕਰ ਸਕਦੇ ਹਨ।
ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਅਫਸਰ ਸ੍ਰੀ ਗੁਰਤੇਜ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਫ਼ਰੀਦਕੋਟ ਦੇ ਬੇਰੁਜਗਾਰ ਪ੍ਰਾਰਥੀ ਕਿਸੇ ਵੀ ਕੰਮ ਕਾਜ ਵਾਲੇ ਦਿਨ ਦਫ਼ਤਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਲਵੰਡੀ ਬਾਈਪਾਸ, ਰੈੱਡ ਕਰਾਸ ਬਿਰਧ ਆਸ਼ਰਮ ਦੀ ਪਹਿਲੀ ਮੰਜਿਲ, ਫ਼ਰੀਦਕੋਟ ਵਿਖੇ ਆ ਕੇ ਆਪਣਾ ਨਾਮ ਦਰਜ ਕਰਵਾਉਣ ਅਤੇ ਪੰਜਾਬ ਸਰਕਾਰ ਦੇ ਪੋਰਟਲ www.pgrkam.com , ਵਟਸਐਪ ਗਰੁੱਪ, ਸ਼ੋਸਲ ਮੀਡੀਆ ( ਜਿਵੇਂ ਕਿ ਫੇਸਬੁੱਕ, ਇੰਸਟਾਗ੍ਰਾਮ, ਟੇਲੀਗ੍ਰਾਮ ਆਦਿ)ਆਪਣੇ ਆਪ ਰਜਿਸਟਰਡ ਕਰਨ ਤਾਂ ਜੋਂ ਉਨ੍ਹਾਂ ਨੂੰ ਰੋਜ਼ਗਾਰ ਕੈਂਪਾਂ/ਸਵੈ-ਰੋਜ਼ਗਾਰ ਅਤੇ ਸਕਿੱਲ ਕੋਰਸਾਂ ਬਾਰੇ ਸਮੇਂ ਸਿਰ ਜਾਣਕਾਰੀ ਮਿਲ ਸਕੇ। ਹੋਰ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 99883-50193, ਤੇ ਸੰਪਰਕ ਕੀਤਾ ਜਾ ਸਕਦਾ ਹੈ।