ਚੰਡੀਗੜ੍ਹ, 19 ਦਸੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 19 ਦਸੰਬਰ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜਾਨਣ ਦਾ ਯਤਨ ਕਰਾਂਗੇ 19 ਦਸੰਬਰ ਦੇ ਇਤਿਹਾਸ ਬਾਰੇ :-
* 2007 ਵਿੱਚ ਅੱਜ ਦੇ ਦਿਨ ਟਾਈਮ ਮੈਗਜ਼ੀਨ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਸਾਲ ਦੇ ਸਰਵੋਤਮ ਵਿਅਕਤੀ ਦਾ ਐਵਾਰਡ ਦਿੱਤਾ ਸੀ।
* 19 ਦਸੰਬਰ 2006 ਨੂੰ ਸ਼ੈਲਜਾ ਅਚਾਰੀਆ ਨੂੰ ਨੇਪਾਲ ਦੁਆਰਾ ਭਾਰਤ ਵਿੱਚ ਆਪਣਾ ਨਵਾਂ ਰਾਜਦੂਤ ਨਿਯੁਕਤ ਕੀਤਾ ਗਿਆ ਸੀ।
* 2003 ਵਿੱਚ ਅੱਜ ਦੇ ਦਿਨ ਅਮਰੀਕਾ ਨੇ ਸੰਯੁਕਤ ਰਾਸ਼ਟਰ ਦੇ ਮਤਿਆਂ ਦੇ ਤਹਿਤ ਕਸ਼ਮੀਰ ਸਮੱਸਿਆ ਨੂੰ ਹੱਲ ਕਰਨ ਦੀ ਪਾਕਿਸਤਾਨ ਦੀ ਮੰਗ ਨੂੰ ਛੱਡਣ ਦਾ ਸਵਾਗਤ ਕੀਤਾ ਸੀ।
* 2000 ਵਿੱਚ 19 ਦਸੰਬਰ ਨੂੰ ਆਸਟਰੇਲੀਆ ਨੇ ਵੈਸਟਇੰਡੀਜ਼ ਨੂੰ ਹਰਾ ਕੇ ਲਗਾਤਾਰ 13ਵਾਂ ਟੈਸਟ ਮੈਚ ਜਿੱਤਿਆ ਸੀ।
* 19 ਦਸੰਬਰ 1998 ਨੂੰ ਅਮਰਤਿਆ ਸੇਨ ਨੂੰ ਬੰਗਲਾਦੇਸ਼ ਵੱਲੋਂ ਆਨਰੇਰੀ ਨਾਗਰਿਕਤਾ ਪ੍ਰਦਾਨ ਕੀਤੀ ਗਈ ਸੀ।
* 1983 ‘ਚ 19 ਦਸੰਬਰ ਨੂੰ ਬ੍ਰਾਜ਼ੀਲ ਦੇ ਸ਼ਹਿਰ ਰੀਓ ਡੀ ਜੇਨੇਰੀਓ ‘ਚੋਂ ਫੀਫਾ ਵਿਸ਼ਵ ਕੱਪ ਚੋਰੀ ਹੋ ਗਿਆ ਸੀ।
* ਅੱਜ ਦੇ ਦਿਨ 1961 ਵਿੱਚ ਭਾਰਤੀ ਸੈਨਿਕ ਅਪਰੇਸ਼ਨ ਵਿਜੇ ਤਹਿਤ ਗੋਆ ਦੀ ਸਰਹੱਦ ਵਿੱਚ ਦਾਖ਼ਲ ਹੋਏ ਤੇ ਗੋਆ ਨੂੰ ਆਜ਼ਾਦ ਕਰਵਾਇਆ ਸੀ ।
* 19 ਦਸੰਬਰ 1941 ਵਿੱਚ ਜਰਮਨ ਤਾਨਾਸ਼ਾਹ ਅਡੋਲਫ ਹਿਟਲਰ ਨੇ ਫੌਜ ਦੀ ਪੂਰੀ ਕਮਾਨ ਸੰਭਾਲੀ ਸੀ।
* ਉੱਤਰ ਪ੍ਰਦੇਸ਼ ਆਟੋਮੋਬਾਈਲ ਐਸੋਸੀਏਸ਼ਨ ਦੀ ਸਥਾਪਨਾ 19 ਦਸੰਬਰ 1927 ਨੂੰ ਕੀਤੀ ਗਈ ਸੀ।
* ਅੱਜ ਦੇ ਦਿਨ 1919 ਵਿੱਚ ਅਮਰੀਕਾ ਵਿੱਚ ਮੌਸਮ ਵਿਗਿਆਨ ਸੁਸਾਇਟੀ ਦੀ ਸਥਾਪਨਾ ਹੋਈ ਸੀ।
* ਅੱਜ ਦੇ ਦਿਨ 1980 ਵਿੱਚ ਅਮਰੀਕੀ ਅਦਾਕਾਰ ਜੇਕ ਗਿਲੇਨਹਾਲ ਦਾ ਜਨਮ ਹੋਇਆ ਸੀ।
* ਅਮਰੀਕੀ ਫੁੱਟਬਾਲ ਖਿਡਾਰੀ ਜੇਕ ਪਲਮਰ ਦਾ ਜਨਮ 19 ਦਸੰਬਰ 1974 ਨੂੰ ਹੋਇਆ ਸੀ।
* ਅੱਜ ਦੇ ਦਿਨ 1974 ਵਿੱਚ ਆਸਟਰੇਲੀਆਈ ਕ੍ਰਿਕਟ ਖਿਡਾਰੀ ਅਤੇ ਕਪਤਾਨ ਰਿਕੀ ਪੋਂਟਿੰਗ ਦਾ ਜਨਮ ਹੋਇਆ ਸੀ।
* ਸਾਬਕਾ ਕ੍ਰਿਕਟਰ ਨਯਨ ਮੁੰਗੀਆ ਦਾ ਜਨਮ 19 ਦਸੰਬਰ 1969 ਨੂੰ ਹੋਇਆ ਸੀ।
* ਅੱਜ ਦੇ ਦਿਨ 1934 ਵਿੱਚ ਭਾਰਤ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਦਾ ਜਨਮ ਹੋਇਆ ਸੀ।