ਮਾਮਲਾ ਭੀਮ ਰਾਓ ਅੰਬੇਦਕਰ ਨੂੰ ਲੈ ਕੇ ਦਿੱਤੇ ਵਿਵਾਦਿਤ ਬਿਆਨ ਦਾ
ਬਟਾਲਾ: 19 ਦਸੰਬਰ, ਨਰੇਸ਼ ਕੁਮਾਰ
ਬਟਾਲਾ ਦੇ ਗਾਂਧੀ ਚੌਂਕ ਵਿੱਚ ਕਾਂਗਰਸ ਦੇ ਵਿਧਾਇਕ ਤ੍ਰਿਪਤ ਰਜਿੰਦਰ ਬਾਜਵਾ ਦੀ ਅਗੁਵਾਹੀ ਹੇਠ ਬਟਾਲਾ ਕਾਂਗਰਸ ਵਲੋਂ ਭਾਜਪਾ ਦੇ ਅਮਿਤ ਸ਼ਾਹ ਦੇ ਖਿਲਾਫ ਰੋਸ ਮਾਰਚ ਕਰਦੇ ਹੋਏ ਅਮਿਤ ਸ਼ਾਹ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਕੇਂਦਰ ਸਰਕਾਰ ਦੇ ਖਿਲਾਫ ਜੰਮਕੇ ਨਾਅਰੇਬਾਜ਼ੀ ਵੀ ਕੀਤੀ ਗਈ ਇਸ ਮੌਕੇ ਵਿਧਾਇਕ ਤ੍ਰਿਪਤ ਰਾਜਿੰਦਰ ਬਾਜਵਾ ਅਤੇ ਬਟਾਲਾ ਨਗਰ ਨਿਗਮ ਦੇ ਮੇਅਰ ਸੁਖਦੀਪ ਸਿੰਘ ਨੇ ਕਿਹਾ ਕਿ ਲੋਕ ਸਭਾ ਵਿੱਚ ਭਾਜਪਾ ਦੇ ਅਮਿਤ ਸ਼ਾਹ ਵਲੋਂ ਬਾਬਾ ਅੰਬੇਡਕਰ ਜੀ ਨੂੰ ਲੈਕੇ ਦਿੱਤੇ ਵਿਵਾਦਿਤ ਬਿਆਨ ਨੇ ਲੋਕਾਂ ਦੇ ਹਿਰਦੇ ਵਲੂੰਧਰ ਦਿੱਤੇ ਹਨ ਉਹਨਾਂ ਕਿਹਾ ਕਿ ਕੇਂਦਰ ਡਿਕਟੇਟਰ ਸ਼ਿਪ ਕਰਦੀ ਨਜਰ ਆ ਰਹੀ ਹੈ ਓਹਨਾ ਕਿਹਾ ਕਿ ਦੇਸ਼ ਦੇ ਹੋਮ ਮਨਿਸਟਰ ਵਲੋਂ ਇਸ ਤਰ੍ਹਾਂ ਦਾ ਬਿਆਨ ਦੇਣਾ ਸ਼ਰਮਨਾਕ ਹੈ ਓਹਨਾਂ ਕਿਹਾ ਬਾਬਾ ਅੰਬੇਡਕਰ ਐਸ ਸੀ ਬਰਾਦਰੀ ਦੀ ਪਹਿਚਾਣ ਹਨ ਉਹਨਾਂ ਕਿਹਾ ਕਿ ਐਸੇ ਬਿਆਨ ਦੇਣਾ ਐਸ ਸੀ ਵੀਰਾਂ ਨੂੰ ਨਿਸ਼ਾਨਾ ਬਨਾਉਣਾ ਹੈ ਓਹਨਾਂ ਕਿਹਾ ਕਿ ਕੇਂਦਰ ਸਰਕਾਰ ਦੀ ਪਾਲਸੀ ਬਹੁਤ ਗਲਤ ਹੈ ਉਹ ਕਿਸਾਨਾਂ ਸਮੇਤ ਪੰਜਾਬ ਨੂੰ ਨਿਸ਼ਾਨਾ ਬਣਾਕੇ ਆਡਾਨੀ ਅੰਬਾਨੀ ਨੂੰ ਫਾਇਦਾ ਦੇਣਾ ਚਾਹੁੰਦੇ ਹਨ ਓਥੇ ਹੀ ਓਹਨਾਂ ਪੰਜਾਬ ਵਿੱਚ ਥਾਣਿਆ ਤੇ ਹੋ ਰਹੇ ਗਰਨੇਡ ਹਮਲਿਆਂ ਨੂੰ ਲੈਕੇ ਪੰਜਾਬ ਸਰਕਾਰ ਤੇ ਵੀ ਨਿਸ਼ਾਨੇ ਸਾਧੇ।