ਗੁਰਦਾਸਪੁਰ, 19 ਦਸੰਬਰ, ਨਰੇਸ਼ ਕੁਮਾਰ :
ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਗੁਰਦਾਸਪੁਰ ‘ਚ ਗ੍ਰੇਨੇਡ ਹਮਲਾ ਹੋਇਆ ਹੈ। ਇਹ ਧਮਾਕਾ ਕਲਾਨੌਰ ਕਸਬੇ ਦੀ ਬਖਸ਼ੀਵਾਲ ਚੌਕੀ ਵਿੱਚ ਹੋਇਆ ਹੈ। ਖਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਸੀਨੀਅਰ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਚੌਕੀ ‘ਤੇ ਗ੍ਰਨੇਡ ਸੁੱਟਿਆ ਗਿਆ। ਫੋਰੈਂਸਿਕ ਟੀਮ ਘਟਨਾ ਦੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗ੍ਰੇਨੇਡ ਇੱਕ ਆਟੋ ਰਿਕਸ਼ਾ ਤੋਂ ਸੁੱਟਿਆ ਗਿਆ।
Published on: ਦਸੰਬਰ 19, 2024 1:42 ਬਾਃ ਦੁਃ