ਚੰਡੀਗੜ੍ਹ, 19 ਦਸੰਬਰ, ਦੇਸ਼ ਕਲਿੱਕ ਬਿਓਰੋ :
ਨਵੀਂ ਵਿਆਹੀ ਦੁਲਹਣ ਵੱਲੋਂ ਪਹਿਲੀ ਰਾਤ ਨੂੰ ਮੂੰਹ ਦਿਖਾਈ ਦੀ ਕੀਤੀ ਗਈ ਮੰਗ ਨੇ ਲਾੜੇ ਨੂੰ ਹੈਰਾਨ ਕਰ ਦਿੱਤਾ, ਇਸ ਤੋਂ ਬਾਅਦ ਲੋਕ ਵੀ ਉਸਦੀਆਂ ਮੰਗਾਂ ਨੂੰ ਸੁਣ ਕੇ ਹੈਰਾਨ ਹੋ ਰਹੇ ਹਨ। ਇਹ ਮਾਮਲਾ ਲੁਧਿਆਣਾ ਦੀ ਰਹਿਣ ਵਾਲੀ ਲੜਕੀ ਦਾ ਸਾਹਮਣੇ ਆਇਆ। ਜਿਸ ਉਤਰ ਪ੍ਰਦੇਸ਼ ਦੇ ਸਹਾਰਨਪੁਰ ਵਿਆਹਿਆ ਗਿਆ ਸੀ। ਨਵੀਂ ਵਿਆਹੀ ਵੱਲੋਂ ਸੁਹਾਗਰਾਤ ਮੌਕੇ ਮੂੰਹ ਦਿਖਾਈ ਵਿੱਚ ਬੀਅਰ ਅਤੇ ਗਾਂਜਾ ਮੰਗਿਆ ਗਿਆ। ਇਸ ਸੁਣਕੇ ਲਾੜਾ ਹੈਰਾਨ ਰਹਿ ਗਿਆ। ਇਸ ਬਾਰੇ ਉਸ ਵੱਲੋਂ ਸਾਰੀ ਗੱਲ ਪੁਲਿਸ ਨੂੰ ਦੱਸੀ ਸੀ। ਜਿਸ ਤੋਂ ਬਾਅਦ ਮਾਮਲਾ ਪੁਲਿਸ ਕੋਲ ਪਹੁੰਚ ਗਿਆ। ਪੁਲਿਸ ਵੱਲੋਂ ਦੋਵਾਂ ਧਿਰਾਂ ਵਿੱਚ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਕਿ ਲੜਕੀ ਲੁਧਿਆਣਾ ਦੀ ਰਹਿਣ ਵਾਲੀ ਹੈ।
ਲੜਕੇ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਪਤਨੀ ਨੇ ਕਿਹਾ ਕਿ ਬੀਅਰ ਲੈ ਕੇ ਆਉਂਦੇ ਸਮੇਂ ਗਾਂਜਾ ਵੀ ਲੈ ਕੇ ਆਉਣਾ। ਇਹ ਹੀ ਨਹੀਂ ਬਕਰੇ ਦਾ ਮੀਟ ਵੀ ਲੈ ਕੇ ਆਉਣ ਲਈ ਕਿਹਾ। ਸਭ ਕੁਝ ਸੁਣ ਕੇ ਪਤੀ ਹੈਰਾਨ ਰਹਿ ਗਿਆ।
ਇਸ ਤੋਂ ਬਾਅਦ ਪਰਿਵਾਰ ਵਿਚ ਹੀ ਵਿਵਾਦ ਹੁੰਦਾ ਰਿਹਾ, ਲੜਕੇ ਦੇ ਘਰ ਵਾਲੇ ਇਸ ਮਾਮਲੇ ਨੂੰ ਪੁਲਿਸ ਕੋਲ ਲੈ ਕੇ ਪਹੁੰਚ ਗਏ। ਪੁਲਿਸ ਵੱਲੋਂ ਦੋਵਾਂ ਧਿਰਾਂ ਨੂੰ ਸੁਣਕੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਕੋਈ ਨਤੀਜਾ ਨਾ ਨਿਕਲਿਆ। ਪਤੀ ਨੇ ਕਿਹਾ ਕਿ ਉਹ ਬੀਅਰ, ਗਾਂਜਾ ਅਤੇ ਮੀਟ ਖਾਣ ਵਾਲੀ ਔਰਤ ਨਾਲ ਨਹੀਂ ਰਹਿੰਦਾ ਚਾਹੁੰਦਾ।
ਦੋਵੇਂ ਧਿਰਾਂ ਆਪਸੀ ਸਹਿਮਤੀ ਅਤੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਮਾਮਲਾ ਹੱਲ ਕਰਨ ਦੀ ਗੱਲ ਕਹਿ ਕੇ ਘਰ ਵਾਪਸ ਚਲੇ ਗਏ।