ਬੀਕਾਨੇਰ ਵਿਖੇ ਫਾਇਰਿੰਗ ਰੇਂਜ ‘ਚ ਧਮਾਕਾ, ਦੋ ਜਵਾਨ ਸ਼ਹੀਦ

ਪੰਜਾਬ ਰਾਸ਼ਟਰੀ

ਜੈਪੁਰ, 19 ਦਸੰਬਰ, ਦੇਸ਼ ਕਲਿਕ ਬਿਊਰੋ :
ਰਾਜਸਥਾਨ ਦੇ ਬੀਕਾਨੇਰ ਵਿੱਚ ਮਹਾਜਨ ਫੀਲਡ ਫਾਇਰਿੰਗ ਰੇਂਜ ਦੇ ਉੱਤਰੀ ਕੈਂਪ ਵਿੱਚ ਅਭਿਆਸ ਦੌਰਾਨ ਧਮਾਕੇ ਵਿੱਚ ਦੋ ਜਵਾਨ ਸ਼ਹੀਦ ਹੋ ਗਏ। ਇੱਕ ਜਵਾਨ ਗੰਭੀਰ ਜ਼ਖਮੀ ਹੈ। ਉਸ ਨੂੰ ਸੂਰਤਗੜ੍ਹ ਦੇ ਮਿਲਟਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਮਹਾਜਨ ਫੀਲਡ ਫਾਇਰਿੰਗ ਰੇਂਜ ਵਿੱਚ 4 ਦਿਨਾਂ ਵਿੱਚ ਇਹ ਦੂਜਾ ਹਾਦਸਾ ਹੈ। ਦੋਵਾਂ ਹਾਦਸਿਆਂ ਵਿੱਚ 3 ਜਵਾਨਾਂ ਦੀ ਮੌਤ ਹੋ ਗਈ ਹੈ।
ਫੌਜ ਦੇ ਬੁਲਾਰੇ ਅਮਿਤਾਭ ਸ਼ਰਮਾ ਨੇ ਦੱਸਿਆ ਕਿ ਇਹ ਹਾਦਸਾ ਫਾਇਰਿੰਗ ਰੇਂਜ ਦੇ ਚਾਰਲੀ ਸੈਂਟਰ ‘ਚ ਵਾਪਰਿਆ, ਜਿੱਥੇ ਫੌਜੀ ਅਭਿਆਸ ਚੱਲ ਰਿਹਾ ਸੀ।ਸਵੇਰੇ ਤੋਪ ਤੋਂ ਗੋਲਾ ਦਾਗਦੇ ਸਮੇਂ ਅਚਾਨਕ ਧਮਾਕਾ ਹੋਇਆ। ਇਸ ਦੌਰਾਨ ਹੈੱਡ ਕਾਂਸਟੇਬਲ ਆਸ਼ੂਤੋਸ਼ ਮਿਸ਼ਰਾ ਵਾਸੀ ਦੇਵਰੀਆ (ਉੱਤਰ ਪ੍ਰਦੇਸ਼) ਅਤੇ ਗਨਰ ਜਤਿੰਦਰ ਸਿੰਘ ਵਾਸੀ ਦੌਸਾ (ਰਾਜਸਥਾਨ) ਅਤੇ ਇੱਕ ਹੋਰ ਜਵਾਨ ਇਸ ਦੀ ਲਪੇਟ ਵਿੱਚ ਆ ਗਏ।ਹੈੱਡ ਕਾਂਸਟੇਬਲ ਆਸ਼ੂਤੋਸ਼ ਮਿਸ਼ਰਾ ਅਤੇ ਗਨਰ ਜਤਿੰਦਰ ਸਿੰਘ ਦੀ ਮੌਤ ਹੋ ਗਈ, ਜਦਕਿ ਜ਼ਖਮੀਆਂ ਦਾ ਫੌਜੀ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।