ਸਿਹਤ ਕੇਂਦਰ ਡੂਮਛੇੜੀ ਅਧੀਨ ਆਉਂਦੇ ਪਿੰਡ ਬੱਲਾਂ ਕਲਾਂ ਵਿਖੇ ਮਮਤਾ ਦਿਵਸ ਮਨਾਇਆ

ਪੰਜਾਬ

ਮੋਰਿੰਡਾ 19  ਦਸੰਬਰ ( ਭਟੋਆ)

ਜਿਲਾ ਰੂਪਨਗਰ ਦੇ  ਸਿਵਲ ਸਰਜਨ  ਡਾ.ਤਰਸੇਮ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਾ. ਪਰਮਿੰਦਰ ਜੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਸੀ.ਐਚ.ਸੀ ਮੋਰਿੰਡਾ ਦੀ ਅਗਵਾਈ ਹੇਠ ਪਿੰਡ ਬੱਲਾਂ ਕਲਾਂ ਦੇ ਆਂਗਣਵੜੀ ਸੈਂਟਰ ਵਿਖੇ ਮਮਤਾ ਦਿਵਸ ਮਨਾਇਆ ਗਿਆ।ਜਿਸ ਵਿੱਚ ਛੋਟੇ ਬੱਚੇ,ਗਰਭਵਤੀ ਮਹਿਲਾਵਾਂ ਦਾ ਚੈੱਕ ਅੱਪ ਤੇ ਟੀਕਾਕਰਨ ਕੀਤਾ ਗਿਆ। 

ਇਸ ਮੌਕੇ ਤੇ ਸੀਐੱਚਓ ਸ੍ਰੀਮਤੀ ਰੁਪਾਲੀ ਵੱਲੋਂ ਗਰਭਵਤੀ ਮਹਿਲਾਂਵਾ ਨੂੰ ਹਰੀਆਂ ਸਬਜੀਆਂ,ਆਇਰਨਯੁਕਤ ਫਲਾਂ ਦਾ ਸੇਵਨ ਕਰਨ ਲਈ ਕਿਹਾ ਗਿਆ,  ਤਾਂ ਜੋ ਜੱਚਾ ਬੱਚਾ ਦੋਵੇਂ ਤੰਦਰੁਸਤ ਰਹਿਣ। । ਇਸ ਮੌਕੇ ਤੇ ਏਐਨ ਐਮ ਸ਼੍ਰੀਮਤੀ ਚਰਨਜੀਤ ਕੌਰ ਵੱਲੋਂ ਗਰਭਵਤੀ ਮਹਿਲਾਵਾਂ ਨੂੰ ਆਪਣਾ ਜਣੇਪਾ ਸਰਕਾਰੀ ਸੰਸਥਾਵਾਂ ਵਿੱਚ ਕਰਾਉਣ ਲਈ ਪ੍ਰੇਰਿਤ ਕੀਤਾ ਗਿਆ। ਉਹਨਾਂ ਦੱਸਿਆ ਕਿ ਗਰਭਵਤੀ ਮਹਿਲਾਵਾਂ ਦੇ ਜਣੇਪੇ ਲਈ 108 ਨੰਬਰ ਐਬੂਲੈਂਸ ਹਰ ਸਮੇਂ ਤਿਆਰ ਬਰ ਤਿਆਰ ਰਹਿੰਦੀ ਹੈ ਜਿਸ ਲਈ ਸੰਬੰਧਿਤ ਪਿੰਡ ਦੀ ਆਸ਼ਾ ਵਰਕਰ ਦੀ ਮੱਦਦ ਲਈ ਜਾ ਸਕਦੀ ਹੈ। ਇਸ ਮੌਕੇ ਤੇ ਐਨਸੀਡੀ ਕੈਂਪ ਦਾ ਆਯੋਜਨ ਵੀ ਕੀਤਾ ਗਿਆ ਜਿਸ ਵਿੱਚ ਮਰੀਜ਼ਾਂ ਦਾ ਬਲੱਡ ਪ੍ਰੈਸ਼ਰ ਤੇ ਸ਼ੂਗਰ ਚੈੱਕ ਕਰਕੇ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਤੇ ਗੱਲ ਕਰਦਿਆਂ  ਸੀਐੱਚਓ ਸ੍ਰੀਮਤੀ  ਰੁਪਾਲੀ ਨੇ ਦੱਸਿਆ ਕਿ ਜਿਹੜੇ ਮਰੀਜ਼ਾਂ ਦੀ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੀ ਦਵਾਈ ਲਗਾਤਾਰ ਚਲਦੀ ਹੈ ਉਹਨਾਂ ਮਰੀਜ਼ਾਂ ਨੂੰ ਮਮਤਾ ਦਿਵਸ ਤੇ ਬੁਲਾ ਕੇ ਵਿਸ਼ੇਸ਼ ਤੌਰ ਤੇ ਸ਼ੂਗਰ ਦੇ ਬਲੱਡ ਪ੍ਰੈਸ਼ਰ ਦੀ ਚੈਕਿੰਗ ਕਰਨ ਉਪਰੰਤ ਦਵਾਈ ਦਿੱਤੀ ਜਾਂਦੀ ਹੈ। ਡਾਕਟਰ ਰੁਪਾਲੀ ਨੇ ਕਿਹਾ ਕਿ ਜਿਨਾਂ ਮਰੀਜ਼ਾਂ ਨੂੰ ਦੋ ਹਫਤੇ ਤੋਂ ਜਿਆਦਾ ਸਮਾਂ ਖਾਂਸੀ ਰਹਿੰਦੀ ਹੈ ਉਹ ਆਪਣਾ ਬਲਗਮ ਚੈੱਕ ਕਰਵਾਉਣ ਅਤੇ ਛਾਤੀ ਦਾ ਐਕਸਰੇ ਕਰਵਾਉਣ, ਜਿਹੜਾ ਕਿ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ ਹੈ ਉਹਨਾਂ ਦੱਸਿਆ ਕਿ ਜੇਕਰ ਬਲਗਮ ਦੀ ਚੈਕਿੰਗ ਤੇ ਐਕਸਰੇ ਉਪਰੰਤ  ਕੋਈ ਟੀਬੀ ਦਾ ਮਰੀਜ਼ ਸਾਹਮਣੇ ਆਉਂਦਾ ਹੈ ਤਾਂ ਉਸ ਦੀ ਲੋੜੀਂਦੀ ਦਵਾਈ ਸ਼ੁਰੂ ਕੀਤੀ ਜਾ ਸਕੇ। ਇਸ ਮੌਕੇ ਤੇ ਹੈਲਥ ਵਰਕਰ ਸ਼੍ਰੀ ਗੁਰਬਿੰਦਰ ਸਿੰਘ ਨੇ ਕਿਹਾ ਕਿ ਬੱਚੇ ਨੂੰ ਪਹਿਲੇ 6 ਮਹੀਨੇ ਕੇਵਲ ਮਾਂ ਦਾ ਦੁੱਧ ਹੀ ਪਿਲਾਇਆ ਜਾਵੇ ਅਤੇ ਬੋਤਲ ਰਾਂਹੀ ਦੁੱਧ ਨਾ ਪਿਲਾਇਆ ਜਾਵੇ, ਕਿਉਂਕਿ  ਮਾਂ ਦਾ ਦੁੱਧ ਬੱਚਿਆਂ ਦੇ ਸਰੀਰਿਕ ਵਿਕਾਸ,ਮਾਨਸਿਕ ਵਿਕਾਸ ਅਤੇ ਰੋਗਾਂ ਨਾਲ ਲੜਨ ਦੀ ਸ਼ਕਤੀ ਵਿੱਚ ਸਹਾਈ ਹੁੰਦਾਂ ਹੈ। ਉਨਾ ਕਿਹਾ ਕਿ ਬੱਚਿਆਂ ਨੂੰ ਓਪਰਾ ਦੁੱਧ ਪਿਲਾਉਣ ਨਾਲ ਡਾਇਰੀਆ ਵਰਗੀਆਂ ਬਿਮਾਰੀਆਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।ਇਸ ਕੈਂਪ ਵਿੱਚ ਸੀਐੱਚਓ ਸ੍ਰੀਮਤੀ ਰੁਪਾਲੀ, ਏਐਨਐਮ ਸ੍ਰੀਮਤੀ ਚਰਨਜੀਤ ਕੌਰ,ਹੈਲਥ ਵਰਕਰ ਸ਼੍ਰੀ ਗੁਰਬਿੰਦਰ ਸਿੰਘ, ਆਸ਼ਾ ਵਰਕਰ ਸ੍ਰੀਮਤੀ ਸੁਖਵਿੰਦਰ ਕੌਰ,  ਤੋਂ ਇਲਾਵਾ ਗਰਭਵਤੀ ਮਹਿਲਾਵਾਂ, ਛੋਟੇ ਬੱਚੇ ਤੇ ਪਤਵੰਤੇ ਸੱਜਣ ਹਾਜ਼ਰ ਸਨ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।