ਫਾਜ਼ਿਲਕਾ, 20 ਦਸੰਬਰ, ਦੇਸ਼ ਕਲਿੱਕ ਬਿਓਰੋ
ਲੜਕੀਆਂ / ਔਰਤਾਂ ਦੇ ਮਨੋਬਲ ਅਤੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਤਹਿਤ ਫਾਜਿਲਕਾ ਵਿਖੇ ਸਰਕਾਰੀ ਸ.ਸ ਸਕੂਲ ਲੜਕੇ ਵਿਖੇ ਬਲਾਕ ਪੱਧਰੀ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਪ੍ਰੋਗਰਾਮ ਦੌਰਾਨ ਵੱਖ ਵੱਖ ਵਿਭਾਗਾਂ ਜਿਵੇਂ ਕਿ ਸਿੱਖਿਆ ਵਿਭਾਗ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਨਰ ਵਿਕਾਸ ਵਿਭਾਗ, ਸਿਹਤ ਵਿਭਾਗ , ਬਾਲ ਸੁਰੱਖਿਆ ਯੁਨਿਟ ਅਤੇ ਸਖੀ ਵਨ ਸਟਾਪ ਸੈੰਟਰ ਦੇ ਅਧਿਕਾਰੀਆਂ/ ਰਿਸੋਰਸਨ ਪਰਸਨਾਂ ਵੱਲੋਂ ਲੜਕੀਆਂ / ਔਰਤਾਂ ਲਈ ਚਲਾਈ ਜਾ ਰਹੀਆਂ ਵੱਖ – ਵੱਖ ਸਕੀਮਾਂ ਬਾਰੇ ਆਂਗਣਵਾੜੀ ਵਰਕਰਾਂ ਅਤੇ ਆਸ਼ਾ ਵਰਕਰਾਂ ਨੂੰ ਜਾਗਰੁਕ ਕੀਤਾ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਹਲਕਾ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਦੀ ਪਤਨੀ ਖੁਸ਼ਬੂ ਸਾਵਨਸੁਖਾ ਸਵਨਾ ਵੱਲੋਂ ਸ਼ਿਰਕਤ ਕੀਤੀ ਗਈ।
ਪ੍ਰੋਗਰਾਮ ਦੀ ਅਗਵਾਈ ਕਰ ਰਹੇ ਜਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀਮਤੀ ਨਵਦੀਪ ਕੌਰ ਨੇ ਕਿਹਾ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਦਾ ਉਦੇਸ਼ ਸਾਰਿਆਂ ਨੂੰ ਸਮਝਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬੇਟੀਆਂ ਨੂੰ ਅਗੇ ਵਧਣ ਦੇ ਜਿੰਨੇ ਮੌਕੇ ਦੇਵਾਂਗੇ ਲੜਕੀਆਂ ਉਨ੍ਹਾਂ ਹੀ ਸਾਡੇ ਸਮਾਜ ਅੰਦਰ ਆਪਣੀ ਪਹਿਚਾਣ ਸਾਬਿਤ ਕਰਨਗੀਆਂ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਸਾਨੂੰ ਦੱਸਦੀ ਹੈ ਕਿ ਲੜਕਾ ਲੜਕੀ ਵਿੱਚ ਕੋਈ ਫਰਕ ਨਹੀਂ ਕਰਨਾ ਚਾਹੀਦਾ । ਉਨ੍ਹਾਂ ਕਿਹਾ ਕਿ ਬੇਟੀਆ ਬਿਨਾ ਸੰਸਾਰ ਵਿੱਚ ਕੁਝ ਵੀ ਸੰਭਵ ਨਹੀਂ ਹੈ।
ਰਿਸੋਰਸ ਪਰਸਨ ਵੀਰਾ ਰਾਣੀ ਵੋਮੈਨ ਸੈਲ ਨੇ ਦੱਸਿਆ ਕਿ ਔਰਤਾਂ ਜਿਥੇ ਵੱਖ-ਵੱਖ ਪਦਵੀਆਂ ਹਾਸਲ ਕਰ ਰਹੀਆਂ ਹਨ ਉਥੇ ਸਵੈ ਨਿਰਭਰ ਵੀ ਬਣ ਰਹੀਆਂ ਹਨ ਤਾਂ ਜੋ ਆਪਣੇ ਪੈਰਾ ਸਿਰ ਖੜੇ ਹੋ ਕੇ ਆਪਣੇ ਪਰਿਵਾਰ ਦਾ ਆਮਦਨ ਦਾ ਸਹਾਰਾ ਬਣ ਰਹੀਆਂ ਹਨ।
ਮੁੱਖ ਮਹਿਮਾਨ ਮੈਡਮ ਖੁਸ਼ਬੂ ਸਵਨਾ ਜੀ ਨੇ ਸੰਬੋਧਨ ਕਰਦਿਆ ਕਿਹਾ ਕਿ ਅਜੋਕੇ ਯੁੱਗ ਵਿਚ ਔਰਤਾਂ ਕਿਸੇ ਵੀ ਪਖੋਂ ਘਟ ਨਹੀਂ ਹਨ। ਲੜਕੀਆਂ ਹਰ ਖੇਤਰ ਵਿਚ ਆਪਣੀ ਛਾਪ ਛੱਡ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿੰਨਾ ਹੋ ਸਕੇ ਲੜਕੀਆਂ ਨੂੰ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਦੇ ਚਾਹੀਦੇ ਹਨ ਤਾਂ ਜੋ ਹੋਰ ਉਚੇ ਮੁਕਾਮਾਂ ਤੇ ਪਹੁੰਚ ਸਕਣ। ਉਨ੍ਹਾਂ ਕਿਹਾ ਕਿ ਲੜਕੀਆਂ ਲੜਕਿਆਂ ਨਾਲੋ ਉਚੀਆਂ ਪਦਵੀਆਂ *ਤੇ ਪਹੁੰਚ ਕੇ ਚੰਗਾ ਨਾਮਨਾ ਖਟ ਰਹੀਆਂ ਹਨ।
ਪ੍ਰੋਗਰਾਮ ਦੇ ਅੰਤ ਵਿੱਚ ਮੁੱਖ ਮਹਿਮਾਨ ਮੈਡਮ ਖੁਸ਼ਬੂ ਸਵਨਾ ਦੀ ਹਾਜਰੀ ਵਿੱਚ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੋਗਰਾਮ ਵਿਖੇ ਮੌਜੂਦ ਨਵ-ਜੰਮੀਆਂ ਲੜਕੀਆਂ ਨੂੰ ਬੇਬੀ ਕੇਅਰ ਕਿੱਟਾਂ ਅਤੇ ਬੇਬੀ ਬਲੈੰਕਟ ਦੀ ਵੰਡ ਕੀਤੀ ਗਈ। ਮੰਚ ਦਾ ਸੰਚਾਲਨ ਸੁਰਿੰਦਰ ਕੁਮਾਰ ਵੱਲੋਂ ਕੀਤਾ ਗਿਆ।
ਇਸ ਮੌਕੇ ਸਿੱਖਿਆ ਵਿਭਾਗ ਤੋਂ ਸ਼੍ਰੀ ਵਿਜੈ ਪਾਲ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤੋਂ ਪ੍ਰੀਤਮ ਸਿੰਘ, ਖੰਡਾ ਸਿੰਘ, ਹੁਨਰ ਵਿਕਾਸ ਵਿਭਾਗ ਤੋਂ ਸ਼੍ਰੀ ਕਿਰਨ ਕੁਮਾਰ, ਸਿਹਤ ਵਿਭਾਗ ਤੋਂ ਸ਼੍ਰੀ ਦਿਵੇਸ਼ ਕੁਮਾਰ, ਬਾਲ ਸੁਰੱਖਿਆ ਵਿਭਾਗ ਤੋਂ ਸ਼੍ਰੀਮਤੀ ਰਣਵੀਰ ਕੌਰ, ਸਖੀ. ਵਨ ਸਟਾਪ ਸੈਂਟਰ ਤੋਂ ਸ਼੍ਰੀਮਤੀ ਗੌਰੀ ਅਤੇ ਪ੍ਰੋਗਰਾਮ ਦਫਤਰ ਤੋਂ ਸ਼੍ਰੀਮਤੀ ਸੰਜੋਲੀ ਪੋਸ਼ਣ ਕੁਆਰਡੀਨੇਟਰ, ਡੀ.ਐਚ.ਈ. ਡਬਲਿਓ ਸਟਾਫ ਸ਼੍ਰੀ ਅੰਕਿਤ, ਸ਼੍ਰੀਮਤੀ ਸੈਬੀ, ਸ਼੍ਰੀ ਭਗਵੰਤ ਅਤੇ ਸ਼੍ਰੀ ਸੌਰਭ ਖੁਰਾਣਾ ਡੀ.ਪੀਓ ਦਫ਼ਤਰ ਅਤੇ ਬਲਾਕ ਫਾਜਿਲਕਾ ਦੀਆਂ ਸੁਪਰਵਾਈਜਰ ਤੇ ਹੋਰ ਸਟਾਫ ਆਦਿ ਹਾਜ਼ਿਰ ਸਨ।