‘ਨਿੱਕ ਬੇਕਰਜ਼’ ਨੇ ਆਪਣਾ ਮੋਹਾਲੀ ਸਿਟੀ ਸੈਂਟਰ ਵਿਚ ਖੋਲ੍ਹਿਆ ਨਵਾਂ ਸ਼ੋਅਰੂਮ

ਟ੍ਰਾਈਸਿਟੀ

ਮੋਹਾਲੀ, 20 ਦਸੰਬਰ : ਦੇਸ਼ ਕਲਿੱਕ ਬਿਓਰੋ

ਦੇਸ਼ ਭਰ ਵਿਚ ਸਾਫ-ਸੁਥਰੇ ਭੋਜਨ, ਬੇਕਰੀ ਅਤੇ ਵਿਸ਼ਵ ਦੇ ਤਰ੍ਹਾਂ ਤਰ੍ਹਾਂ ਦੇ ਚਾਹ ਅਤੇ ਕੌਫੀ ਸਵਾਦਾਂ ਲਈ ਮਸ਼ਹੂਰ ਬ੍ਰਾਂਡ ‘ਨਿੱਕ ਬੇਕਰਜ਼’ ਨੇ ਮੋਹਾਲੀ ਵਿਚ ਅੱਜ ਆਪਣਾ ਇਕ ਨਵਾਂ ਸ਼ੋਅਰੂਮ ਖੋਲ੍ਹਿਆ ਹੈ।
ਇਸ ਮੌਕੇ ‘ਨਿੱਕ ਬੇਕਰਜ਼’ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਵਿਨੋਦ ਮਿੱਤਲ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਦੀ ਮੌਜੂਦਗੀ ਵਿਚ ਰਿਬਨ ਕੱਟ ਕੇ ਸ਼ੋਅਰੂਮ ਦਾ ਉਦਘਾਟਨ ਕੀਤਾ। ਉਪਰੰਤ ਉਹਨਾਂ ਗੱਲਬਾਤ ਕਰਦਿਆਂ ਦੱਸਿਆ ਕਿ ਦੇਸ਼ ਭਰ ਵਿਚ ਕੰਪਨੀ ਦੇ ਕੁੱਲ 28 ਆਊਟਲੈੱਟ ਹਨ। ਅੱਜ ਅਸੀਂ ਏਅਰਪੋਰਟ ਰੋਡ ਉਤੇ ਸਥਿਤ ਮੋਹਾਲੀ ਸਿਟੀ ਸੈਂਟਰ ਵਿਖੇ ‘ਨਿੱਕ ਬੇਕਰਜ਼ ਸਿਲੈਕਟ’ ਨਾਮ ਨਾਲ ਕੰਪਨੀ ਦੇ 29ਵੇਂ ਆਊਟਲੈੱਟ ਦਾ ਉਦਘਾਟਨ ਕੀਤਾ ਹੈ। ਇਹ ਆਊਟਲੈੱਟ ਦੇਸ਼-ਵਿਦੇਸ਼ ਵਿਚ ਆਪਣੀ ਕਿਸਮ ਦਾ ਪਹਿਲਾ ਸ਼ੋਅਰੂਮ ਹੈ, ਜਿਸ ਵਿਚ ਯੂਰਪ ਦੀ ਵਧੀਆ ਅਤੇ ਕੀਮਤੀ ਮਸ਼ੀਨਰੀ ਰਾਹੀਂ ਤਿਆਰ ਫੂਡ ਤਿਆਰ ਕੀਤਾ ਜਾਵੇਗਾ ਅਤੇ ਇਲਾਕੇ ਭਰ ਦੇ ਲੋਕ ਸਾਫ-ਸੁਥਰੇ ਭੋਜਨ ਦਾ ਆਨੰਦ ਮਾਣ ਸਕਣਗੇ। ਉਹਨਾਂ ਅੱਗੇ ਦੱਸਿਆ ਕਿ ‘ਨਿੱਕ ਬੇਕਰਜ਼’ ਵੱਲੋਂ ਫੂਡ ਦੀ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਂਦਾ ਅਤੇ ਆਪਣੇ ਗਾਹਕਾਂ ਨੂੰ ਹਮੇਸ਼ਾਂ ਇਮਾਨਦਾਰੀ ਨਾਲ ਬਿਹਤਰ ਸੁਵਿਧਾਵਾਂ ਅਤੇ ਫੂਡ ਉਪਲੱਬਧ ਕਰਵਾਉਣ ਨੂੰ ਹੀ ਪਹਿਲ ਦਿੱਤੀ ਹੈ। ਉਹਨਾਂ ਦੱਸਿਆ ਕਿ ਸਾਡੇ ਕੋਲ ਵਿਸ਼ਵ ਦੇ ਅਨੇਕਾਂ ਮੋਹਰੀ ਦੇਸ਼ਾਂ ਦੀ 20 ਕਿਸਮਾਂ ਦੀ ਚਾਹ ਵੀ ਵਰਤਾਈ ਜਾਂਦੀ ਹੈ।ਉਹਨਾਂ ਅੱਗੇ ਦੱਸਿਆ ਕਿ ਇਹ ਆਊਟਲੈੱਟ 24×7 ਖੁੱਲ੍ਹਾ ਰਹੇਗਾ।
ਨਾਲ ਹੀ ਉਹਨਾਂ ਦੱਸਿਆ ਕਿ ਅਸੀਂ ਸਮਾਜ ਵਿਚ ਲੋਕਾਂ ਨੂੰ ਵਧੀਆ ਭੋਜਨ ਦੇਣ ਦੇ ਨਾਲ ਨਾਲ ਸਮਾਜ ਸੇਵਾ ਕਰਨ ਵਿਚ ਵੀ ਵਿਸ਼ਵਾਸ਼ ਰੱਖਦੇ ਹਾਂ। ਇਸੇ ਤਹਿਤ ਗਰੀਬ ਲੜਕੇ-ਲੜਕੀਆਂ ਨੂੰ ਸਮਾਜ ਵਿਚ ਬਣਦਾ ਸਨਮਾਨ ਦੇਣ ਲਈ ਮੁਫਤ ਪੜ੍ਹਾਈ ਕਰਵਾਉਣ ਦਾ ਕਾਰਜ ਵਿੱਢਿਆ ਹੋਇਆ ਹੈ ਤਾਂ ਜੋ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਸਮਾਜ ਵਿਚ ਮਾਣ ਸਨਮਾਨ ਅਤੇ ਰੁਤਬਾ ਕਾਇਮ ਕਰ ਸਕਣ।
ਇਸ ਦੌਰਾਨ ਕੰਪਨੀ ਦੇ ਮਾਲਕ ਨਿਖਿਲ ਮਿੱਤਲ ਨੇ ਦੱਸਿਆ ਕਿ ਉਹਨਾਂ ਨੇ ਆਸਟ੍ਰੇਲੀਆ ਦੇ ਵਿਸ਼ਵ ਪ੍ਰਸਿੱਧ ਸੰਸਥਾ ਤੋਂ ਸੈਫ ਦੀ ਵਿਦਿਆ ਹਾਸਲ ਕੀਤੀ ਹੈ। ਉਹਨਾਂ ਆਪਣੇ ਹੁਨਰ ਨੂੰ ਨਿਖਾਰਨ ਲਈ ਆਪਣੇ ਦੇਸ਼ ਵਿਚ ਹੀ ਬਿਜਨਸ ਰਾਹੀਂ ਲੋਕਾਂ ਨੂੰ ਵਧੀਆ ਅਤੇ ਸਵਾਦਿਸ਼ਟ ਭੋਜਨ ਮੁਹੱਈਆ ਕਰਵਾਉਣ ਦਾ ਬੀੜਾ ਚੁੱਕਿਆ ਹੈ ਅਤੇ ਪ੍ਰਮਾਤਮਾ ਦੀ ਕ੍ਰਿਪਾ ਨਾਲ ਅਸੀਂ ਕਾਫੀ ਹੱਦ ਤੱਕ ਕਾਮਯਾਬ ਵੀ ਹੋਏ ਹਾਂ। ਉਹਨਾਂ ਦੱਸਿਆ ਕਿ ਸਾਡੇ ਕੋਲ ਆਧੁਨਿਕ ਸੁਵਿਧਾਵਾਂ ਨਾਲ ਲੈਸ ਆਪਣੀ ਫੈਕਟਰੀ ਹੈ, ਜਿਥੇ ਕਰੀਬ 2000 ਵਰਕਰ ਕੰਮ ਕਰਦੇ ਹਨ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।