ਸੰਗਰੂਰ, 20 ਦਸੰਬਰ, ਦੇਸ਼ ਕਲਿੱਕ ਬਿਓਰੋ :
ਜ਼ਿਲ੍ਹਾ ਸਿੱਖਿਆ ਦਫ਼ਤਰ, ਸੰਗਰੂਰ ਦੀ ਅਗਵਾਈ ਅਤੇ ਭਾਰਤੀ ਏਅਰਟੈੱਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਵਿਦਿਆਰਥੀਆਂ ਦਾ ਜ਼ਿਲ੍ਹਾ ਪੱਧਰੀ ਸਪੈਲ ਵਿਜ਼ਾਰਡ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ ਪਹਿਲਾਂ ਸਕੂਲ ਅਤੇ ਬਲਾਕ ਪੱਧਰ ਤੇ ਕਰਵਾਇਆ ਗਿਆ, ਜਿਸ ਵਿੱਚ 9 ਬਲਾਕਾਂ ਦੇ ਲਗਭਗ 6000 ਵਿਦਿਆਰਥੀਆਂ ਨੇ ਭਾਗ ਲਿਆ।ਅੱਜ ਹੋਏ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਬਲਾਕਾਂ ਵਿੱਚੋਂ ਅੱਵਲ ਆਏ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਸਮਾਗਮ ਵਿੱਚ ਸ਼੍ਰੀ ਮਤੀ ਮਨਜੀਤ ਕੌਰ,
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.), ਸ਼੍ਰੀ ਮਤੀ ਵਰਿੰਦਰ ਕੌਰ ਢਿੱਲੋਂ, ਪ੍ਰਿੰਸੀਪਲ ਡਾਇਟ ਸੰਗਰੂਰ ਅਤੇ ਸ਼੍ਰੀ ਪਰਵੀਨ ਸਿੰਗਲਾ,
ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ (ਸੈ. ਸਿ.) ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸਮਾਗਮ ਦੌਰਾਨ ਸਟੇਜ਼ ਸਕੱਤਰ ਦੀ ਭੂਮਿਕਾ ਨੀਤੂ ਸ਼ਰਮਾ ਲੈਕਚਰਾਰ ਡਾਇਟ ਅਤੇ ਕੁਇਜ਼ ਮਾਸਟਰ ਦੀ ਭੂਮਿਕਾ ਅਸ਼ਵਨੀ ਕੁਮਾਰ, ਲੈਕਚਰਾਰ ਡਾਇਟ ਨੇ ਨਿਭਾਈ। ਮੁਕਾਬਲੇ ਦੇ ਜਿਊਰੀ ਮੈਂਬਰ ਪ੍ਰੀਤੀ ਗੁਪਤਾ, ਨਵੀਨ ਕੁਮਾਰ ਅਤੇ ਪਰਮਿੰਦਰ ਸਿੰਘ, ਬਲਾਕ ਰਿਸੋਰਸ ਪਰਸਨ ਸਨ।ਅੱਜ ਹੋਏ ਇਸ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਪਹਿਲਾ ਸਥਾਨ ਸੰਗਰੂਰ-2 ਬਲਾਕ ਤੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਝੀ ਦੀ ਨਵਦੀਪ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭਲਵਾਨ ਦੀ ਮਨਪ੍ਰੀਤ ਕੌਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭੁੱਲਰਹੇੜੀ ਦੀ ਮਹਿਕਪ੍ਰੀਤ ਕੌਰ ਨੇ ਹਾਸਲ ਕੀਤਾ।ਦੂਜਾ ਸਥਾਨ ਸੁਨਾਮ-2 ਬਲਾਕ ਤੋਂ ਸਰਕਾਰੀ ਹਾਈ ਸਕੂਲ, ਬਲਿਆਲ ਦੀ ਹਰਲੀਨ ਕੌਰ, ਸਰਕਾਰੀ ਹਾਈ ਸਕੂਲ, ਰੋਗਲਾ ਦੀ ਰਾਜਵੀਰ ਕੌਰ ਤੇ ਸਰਕਾਰੀ ਹਾਈ ਸਕੂਲ, ਸਿਹਾਲ ਦੀ ਸਵਰਨਦੀਪ ਕੌਰ ਨੇ ਹਾਸਲ ਕੀਤਾ। ਤੀਜਾ ਸਥਾਨ ਸੰਗਰੂਰ-1 ਬਲਾਕ ਤੋਂ ਸਰਕਾਰੀ ਹਾਈ ਸਕੂਲ, ਮੰਗਵਾਲ ਦੇ ਅਰਸ਼ਪਰੀਤ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਾਂਝਲਾ ਦੀ ਮਨਜੋਤ ਕੌਰ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਡਰੁੱਖਾਂ ਦੀ ਹੇਮਨਜੋਤ ਕੌਰ ਨੇ ਹਾਸਲ ਕੀਤਾ। ਭਾਰਤੀ ਏਅਰਟੈੱਲ ਫਾਊਂਡੇਸ਼ਨ ਤੋਂ ਹਰਪ੍ਰੀਤ ਸਿੰਘ, ਡਾ. ਗੁਰਪਾਲ ਸਿੰਘ, ਗੌਰਵ ਮੱਗੂ ਅਤੇ ਦਰਵਿੰਦਰ ਸਿੰਘ ਹਾਜ਼ਰ ਸਨ।