ਚੰਡੀਗੜ੍ਹ, 20 ਦਸੰਬਰ, ਦੇਸ਼ ਕਲਿਕ ਬਿਊਰੋ :
ਅੱਜ ਸਵੇਰੇ NIA ਵੱਲੋਂ ਪੰਜਾਬ ਪੰਜ ਥਾਵਾਂ ‘ਚ ਛਾਪੇਮਾਰੀ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਕ ਇਹ ਛਾਪੇਮਾਰੀ ਐੱਸਐੱਫਐੱਸ ਦੇ ਸਾਬਕਾ ਪ੍ਰਧਾਨ ਦਮਨਪ੍ਰੀਤ ਦੇ ਘਰ ਪਿੰਡ ਸਧਰੌਰ ਬਲਾਕ ਰਾਜਪੁਰਾ ਜ਼ਿਲ੍ਹਾ ਪਟਿਆਲ਼ਾ ਵਿਖੇ ਕੀਤੀ ਗਈ। ਪੀਐਸਯੂ ਦੀ ਆਗੂ ਹਰਬੀਰ ਕੌਰ ਗੰਧੜ, ਲੇਬਰ ਰਾਈਟਸ ਕਾਰਕੁਨ ਨੌਦੀਪ ਕੌਰ ਅਤੇ ਰਾਮਪਾਲ ਦੇ ਪਰ ਅੱਜ ਰੇਡ ਕੀਤੀ ਗਈ ਹੈ।
ਜਾਂਚ ਏਜੰਸੀ ਨੇ ਛਾਪੇਮਾਰੀ ਦੌਰਾਨ ਮੋਬਾਇਲ, ਲੈਪਟਾਪ ਤੇ ਬੈਂਕ ਕਾਪੀਆਂ ਆਦਿ ਆਪਣੇ ਕਬਜ਼ੇ ਵਿੱਚ ਲੈ ਲਈਆਂ।ਯੂਨੀਅਨ ਆਗੂਆਂ ਤੇ ਕਿਸਾਨ ਜਥੇਬੰਦੀਆਂ ਵਲੋਂ ਇਸ ਛਾਪੇਮਾਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ।
Published on: ਦਸੰਬਰ 20, 2024 12:49 ਬਾਃ ਦੁਃ