ਬੈਂਗਲੁਰੂ, 21 ਦਸੰਬਰ, ਦੇਸ਼ ਕਲਿਕ ਬਿਊਰੋ :
ਕ੍ਰਿਕਟਰ ਰੌਬਿਨ ਉਥੱਪਾ ਖਿਲਾਫ ਅੱਜ ਸ਼ਨੀਵਾਰ ਨੂੰ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਰਿਪੋਰਟਾਂ ਮੁਤਾਬਕ ਇਹ ਵਾਰੰਟ EPFO ਨਾਲ ਜੁੜੇ ਇੱਕ ਮਾਮਲੇ ਵਿੱਚ ਜਾਰੀ ਕੀਤਾ ਗਿਆ ਹੈ। ਬੈਂਗਲੁਰੂ ਦੇ ਖੇਤਰੀ ਪੀਐਮ ਕਮਿਸ਼ਨਰ ਨੇ 4 ਦਸੰਬਰ ਨੂੰ ਇਹ ਵਾਰੰਟ ਜਾਰੀ ਕੀਤਾ ਸੀ, ਪਰ ਕ੍ਰਿਕਟਰ ਬੇਂਗਲੁਰੂ ਸਥਿਤ ਆਪਣੇ ਘਰ ਨਹੀਂ ਮਿਲਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਉਥੱਪਾ ਅਤੇ ਉਨ੍ਹਾਂ ਦਾ ਪਰਿਵਾਰ ਫਿਲਹਾਲ ਦੁਬਈ ‘ਚ ਰਹਿ ਰਿਹਾ ਹੈ। ਸੈਂਚੁਰੀਜ਼ ਲਾਈਫਸਟਾਈਲ ਬ੍ਰਾਂਡ ਪ੍ਰਾਈਵੇਟ ਲਿਮਟਿਡ ਨਾਲ ਜੁੜੇ ਉਥੱਪਾ ‘ਤੇ ਕਰਮਚਾਰੀਆਂ ਦੀ ਤਨਖਾਹ ‘ਚੋਂ ਪੀ.ਐੱਫ ਦੀ ਰਕਮ ਕੱਟਣ ਦਾ ਦੋਸ਼ ਹੈ ਪਰ ਇਹ ਰਕਮ ਉਨ੍ਹਾਂ ਦੇ ਪੀਐੱਫ ਖਾਤੇ ‘ਚ ਜਮ੍ਹਾ ਨਹੀਂ ਕਰਵਾਈ ਗਈ।
Published on: ਦਸੰਬਰ 21, 2024 2:15 ਬਾਃ ਦੁਃ