ਮੋਹਾਲੀ, 21 ਦਸੰਬਰ, ਦੇਸ਼ ਕਲਿਕ ਬਿਊਰੋ :
ਮੁਹਾਲੀ ਜਿਲ੍ਹੇ ਵਿੱਚ 6 ਇਮਾਰਤਾਂ ਨੂੰ ਸੀਲ ਕੀਤਾ ਗਿਆ ਹੈ। ਜ਼ੀਰਕਪੁਰ ਨਗਰ ਕੌਂਸਲ ਨੇ ਵੀਆਈਪੀ ਰੋਡ ’ਤੇ ਬਿਨਾਂ ਨਕਸ਼ਾ ਪਾਸ ਕੀਤੇ ਬਣਾਏ ਗਏ ਪੀਜੀ ’ਤੇ ਕਾਰਵਾਈ ਕਰਦਿਆਂ 6 ਨਾਜਾਇਜ਼ ਇਮਾਰਤਾਂ ਨੂੰ ਸੀਲ ਕਰ ਦਿੱਤਾ ਹੈ। ਇਹ ਕਾਰਵਾਈ ਈ.ਓ ਅਸ਼ੋਕ ਪਠਾਰੀਆ ਦੀ ਅਗਵਾਈ ਹੇਠ ਕੀਤੀ ਗਈ। ਇਸ ਕਦਮ ਤਹਿਤ ਪ੍ਰਸ਼ਾਸਨ ਨੇ ਹੁਣ ਤੱਕ ਕੁੱਲ 9 ਜਾਇਦਾਦਾਂ ਨੂੰ ਸੀਲ ਕੀਤਾ ਹੈ।
ਈ.ਓ ਅਸ਼ੋਕ ਪਠਾਰੀਆ ਨੇ ਦੱਸਿਆ ਕਿ ਜ਼ਮੀਨ ਮਾਲਕ ਨੇ ਮਕਾਨਾਂ ਦੀ ਯੋਜਨਾ ਪਾਸ ਕਰਵਾ ਲਈ ਸੀ ਪਰ ਨਿਯਮਾਂ ਨੂੰ ਨਜ਼ਰਅੰਦਾਜ਼ ਕਰਦਿਆਂ ਮਕਾਨਾਂ ਦੀ ਥਾਂ ’ਤੇ ਬਹੁਮੰਜ਼ਿਲਾ ਇਮਾਰਤਾਂ ਖੜ੍ਹੀਆਂ ਕਰ ਦਿੱਤੀਆਂ ਗਈਆਂ। ਇਨ੍ਹਾਂ ਇਮਾਰਤਾਂ ਵਿੱਚ ਦਰਜਨ ਤੋਂ ਵੱਧ ਕਮਰੇ ਬਣਾ ਕੇ ਪੀਜੀ (ਪੇਇੰਗ ਗੈਸਟ) ਦੀਆਂ ਗਤੀਵਿਧੀਆਂ ਸ਼ੁਰੂ ਕੀਤੀਆਂ ਗਈਆਂ ਸਨ। ਨੋਟਿਸ ਜਾਰੀ ਹੋਣ ਦੇ ਬਾਵਜੂਦ ਉਸਾਰੀ ਦਾ ਕੰਮ ਨਹੀਂ ਰੋਕਿਆ।ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਸਖ਼ਤ ਕਾਰਵਾਈ ਕੀਤੀ।
Published on: ਦਸੰਬਰ 21, 2024 5:19 ਬਾਃ ਦੁਃ