ਨਵੀਂ ਦਿੱਲੀ, 21 ਦਸੰਬਰ, ਦੇਸ਼ ਕਲਿੱਕ ਬਿਓਰੋ :
12ਵੀਂ ਕਲਾਸ ਦੇ ਵਿਦਿਆਰਥੀ ਨੇ ਸਕੂਲ ਵਿੱਚ ਹੀ ਗੋਲੀ ਮਾਰ ਕੇ ਪ੍ਰਿੰਸੀਪਲ ਦਾ ਕਤਲ ਕਰ ਦਿੱਤਾ ਹੈ। ਇਹ ਖਬਰ ਮੱਧ ਪ੍ਰਦੇਸ਼ ਦੇ ਛੱਤਰਪੁਰ ਜ਼ਿਲ੍ਹੇ ਵਿੱਚ ਵਾਪਰੀ ਜਿੱਥੇ ਸਕੂਲ ਵਿਦਿਆਰਥੀ ਨੇ ਹੀ ਪ੍ਰਿੰਸੀਪਲ ਨੂੰ ਮੌਤ ਦੇ ਘਾਟ ਉਤਸਾਰ ਦਿੱਤਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਮੋਰਾ ਦੇ ਪ੍ਰਿੰਸਪੀਲ ਐਸ ਕੇ ਸਕਸੇਨਾ ਨੂੰ 12ਵੀਂ ਕਲਾਸ ਦੇ ਵਿਦਿਆਰਥੀ ਨੇ ਗੋਲੀ ਮਾਰ ਦਿੱਤੀ। ਸਕੂਲ ਪ੍ਰਿੰਸੀਪਲ ਜਦੋਂ ਬਾਥਰੂਮ ਗਿਆ ਸੀ ਤਾਂ ਪਿੱਛੇ ਤੋਂ ਵਿਦਿਆਰਥੀ ਨੇ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਗੋਲੀ ਲੱਗਣ ਕਾਰਨ ਪ੍ਰਿੰਸੀਪਲ ਦੀ ਮੌਕੇ ਉਤੇ ਹੀ ਮੌਤ ਹੋ ਗਈ। ਕਤਲ ਕਰਨ ਤੋਂ ਬਾਅਦ ਵਿਦਿਆਰਥੀ ਪ੍ਰਿੰਸੀਪਲ ਦਾ ਸਕੂਅਰ ਲੈ ਕੇ ਆਪਣੇ ਦੋਸਤਾਂ ਨਾਲ ਉਥੋਂ ਭੱਜ ਗਿਆ।
ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਦੇ ਉਚ ਅਧਿਕਾਰੀ ਮੌਕੇ ਉਤੇ ਪਹੁੰਚ ਗਈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵਿਦਿਆਰਥੀ ਪ੍ਰਿੰਸੀਪਲ ਤੋਂ ਪ੍ਰੇਸ਼ਾਨ ਸੀ।
ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਆਰੋਪੀ ਵਿਦਿਆਰਥੀ ਉਸ ਸਕੂਲ ਵਿੱਚ ਪੜ੍ਹਦਾ ਸੀ।
Published on: ਦਸੰਬਰ 21, 2024 2:41 ਬਾਃ ਦੁਃ