ਕਾਂਗਰਸ ਦੇ ਉਮੀਦਵਾਰ ਨੂੰ 1 ਵੋਟ ਨਾਲ ਮਿਲੀ ਜਿੱਤ
ਹੰਡਿਆਇਆ, 21 ਦਸੰਬਰ, ਦੇਸ਼ ਕਲਿੱਕ ਬਿਓਰੋ :
ਹੰਡਿਆਇਆ ਵਿੱਚ ਹੋਈਆਂ ਨਗਰ ਪੰਚਾਇਤ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਆਪਣੀ ਜਿੱਤ ਪ੍ਰਾਪਤ ਕਰ ਲਈ ਹੈ। ਆਮ ਆਦਮੀ ਪਾਰਟੀ ਨੇ ਕੁਲ 13 ਵਾਰਡਾਂ ਵਿਚੋਂ 10 ਉਤੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਜਦੋਂ ਕਿ 2 ਆਜ਼ਾਦ ਅਤੇ ਇਕ ਕਾਂਗਰਸੀ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ। ਵਾਰਡ ਨੰਬਰ 1 ਤੋਂ ਆਜ਼ਾਦ ਉਮੀਦਵਾਰ ਵੀਰਪਾਲ ਕੌਰ ਨੇ 80 ਵੋਟਾਂ, ਵਾਰਡ ਨੰਬਰ 2 ਤੋਂ ‘ਆਪ’ ਉਮੀਦਵਾਰ ਰੂਪੀ ਕੌਰ ਨੇ 40 ਵੋਟਾਂ ਨਾਲ ਜੇਤੂ ਰਹੇ। ਵਾਰਡ ਨੰਬਰ 3 ਤੋਂ ਆਜ਼ਾਦ ਉਮੀਦਵਾਰ ਮੰਜੂ ਰਾਣੀ ਜੇਤੂ ਰਹੀ। ਵਾਰਡ ਨੰਬਰ 4 ਤੋਂ ਆਪ ਉਮੀਦਵਾਰ, ਵਾਰਡ ਨੰਬਰ 5 ਤੋਂ ‘ਆਪ’ ਉਮੀਦਵਾਰ ਰੇਸ਼ਮਾ ਅਤੇ ਵਾਰਡ ਨੰਬਰ 6 ਤੋਂ ‘ਆਪ’ ਉਮੀਦਵਾਰ ਗੁਰਮੀਤ ਸਿੰਘ ਨੇ 62 ਵੋਟਾਂ ਨਾਲ ਜੇਤੂ ਰਹੇ। ਵਾਰਡ ਨੰਬਰ 8 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਤਾਜਪੁਰੀਆ ਇੱਕ ਵੋਟ ਨਾਲ ਚੋਣ ਜਿੱਤੇ। ਵਾਰਡ ਨੰਬਰ 9 ਤੋਂ ਆਪ ਪਾਰਟੀ ਦੇ ਉਮੀਦਵਾਰ ਵਿਸਾਵਾ ਸਿੰਘ 132 ਵੋਟਾਂ ਨਾਲ ਜਿੱਤ ਪ੍ਰਾਪਤ ਹੋਈ। ਵਾਰਡ ਨੰਬਰ 10 ਤੋਂ ‘ਆਪ’ ਉਮੀਦਵਾਰ ਹਰਪ੍ਰੀਤ ਕੌਰ ਜੇਤੂ ਰਹੀ। ਵਾਰਡ ਨੰਬਰ 11 ਤੋਂ ‘ਆਪ’ ਉਮੀਦਵਾਰ ਸਰਬਜੀਤ ਕੌਰ ਚੋਣ ਜਿੱਤ ਗਈ। ਵਾਰਡ ਨੰਬਰ 12 ਤੋਂ ‘ਆਪ’ ਉਮੀਦਵਾਰ ਬਲਵੀਰ ਸਿੰਘ ਚੋਣ ਜਿੱਤ ਗਏ। ਵਾਰਡ ਨੰਬਰ 13 ਤੋਂ ‘ਆਪ’ ਉਮੀਦਵਾਰ ਅਮਰ ਦਾਸ ਚੋਣ ਜਿੱਤ ਗਏ ਵਾਰਡ ਨੰ: 7 ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਕਾਰਨ ਆਮ ਆਦਮੀ ਪਾਰਟੀ ਦਾ ਉਮੀਦਵਾਰ ਬਿਨਾਂ ਮੁਕਾਬਲਾ ਚੋਣ ਜਿੱਤ ਗਿਆ