ਖਰੜ ਦੀ ਜ਼ਿਮਨੀ ਚੋਣ ਚ ਆਪ ਉਮਦੀਵਾਰ ਅੰਜੂ ਚੰਦਰ ਜੇਤੂ
ਬਨੂੜ ਦੀ ਜ਼ਿਮਨੀ ਚੋਣ ਚ ਨੀਲਮ ਰਾਣੀ ਜੇਤੂ
ਨਯਾ ਗਾਓ ਦੀ ਜ਼ਿਮਨੀ ਚੋਣ ਚ ਵਿਸ਼ਾਲ ਜੇਤੂ ਐਲਾਨੇ ਗਏ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਦਸੰਬਰ, 2024, ਦੇਸ਼ ਕਲਿੱਕ ਬਿਓਰੋ :
ਜ਼ਿਲ੍ਹੇ ਵਿੱਚ ਅੱਜ ਹੋਈਆਂ ਨਗਰ ਪੰਚਾਇਤ ਘੜੂਆਂ ਦੀ ਚੋਣਾਂ ਚ ਆਪ ਦੇ 10 ਉਮੀਦਵਾਰ ਅਤੇ ਇੱਕ ਆਜ਼ਾਦ ਜੇਤੂ ਰਿਹਾ।
ਵਧੀਕ ਡਿਪਟੀ ਕਮਿਸ਼ਨਰ (ਜਨਰਲ) ਵਿਰਾਜ ਐੱਸ ਤਿੜਕੇ ਅਨੁਸਾਰ ਉਕਤ ਨਗਰ ਪੰਚਾਇਤ ਦੀ ਪਹਿਲੀ ਚੋਣ ਸੀ। ਉਕਤ ਤੋਂ ਇਲਾਵਾ ਖਰੜ ਦੇ ਵਾਰਡ 16 ਦੀ ਜ਼ਿਮਨੀ ਚੋਣ ਚ ਆਪ ਉਮਦੀਵਾਰ ਅੰਜੂ ਚੰਦਰ ਜੇਤੂ ਐਲਾਨੇ ਗਏ। ਬਨੂੜ ਦੇ ਵਾਰਡ ਨੰਬਰ 06 ਦੀ ਜ਼ਿਮਨੀ ਚੋਣ ਚ ਨੀਲਮ ਰਾਣੀ (ਕਾਂਗਰਸ) ਜੇਤੂ ਰਹੇ ਜਦੋਂਕਿ ਨਯਾ ਗਾਓ ਦੇ ਵਾਰਡ ਨੰਬਰ 16 ਦੀ ਜ਼ਿਮਨੀ ਚੋਣ ਚ ਵਿਸ਼ਾਲ (ਬੀ ਜੇ ਪੀ) ਜੇਤੂ ਐਲਾਨੇ ਗਏ।