ਮੋਹਾਲੀ: 21 ਦਸੰਬਰ, ਦੇਸ਼ ਕਲਿੱਕ ਬਿਓਰੋ
ਪਿੰਡ ਸੋਹਾਣਾ ਦੀ ਸੈਕਟਰ 88 ਵੱਲ ਸੈਣੀ ਫਾਰਮ ਵਾਲੀ ਫਿਰਨੀ ‘ਤੇ ਲੱਗੇ ਰੋਇਲ ਜਿੰਮ ਦੀ ਬਿਲਡਿੰਗ ਡਿੱਗਣ ਤੋਂ ਤਿੰਨ ਕੁ ਘੰਟੇ ਬਾਅਦ ਪਹੁੰਚੀਆਂ NDRF ਦੀਆਂ ਟੀਮਾਂ ਵੱਲੋਂ ਬਿਲਡਿੰਗ ਵਿੱਚ ਫਸੇ ਲੋਕਾਂ ਨੂੰ ਲੋਕਾਂ ਨੂੰ ਕੱਢਣਾ ਸ਼ੁਰੂ ਹੋ ਗਿਆ ਹੈ। ਹੁਣ ਤੱਕ ਟੀਮ ਨੇ ਇੱਕ ਮਹਿਲਾ ਨੂੰ ਬਾਹਰ ਕੱਢਿਆ ਹੈ ਅਤੇ ਉਸ ਨੂੰ ਹਸਪਤਾਲ ਪਹੁੰਚਾ ਦਿੱਤਾ ਹੈ। ਦੂਸਰੇ ਵਿਅਕਤੀ ਨੂੰ ਟਰੇਸ ਕਰ ਲਿਆ ਗਿਆ ਹੈ ਅਤੇ ਟੀਮਾਂ ਉਸ ਨੂੰ ਕੱਢਣ ਲਈ ਲੱਗੀਆਂ ਹੋਈਆਂ ਹਨ। ਘਟਨਾ ਸਥਾਨ ‘ਤੇ NDRF ਦੀਆਂ ਟੀਮਾਂ ਦੇ ਪਹੁੰਚਣ ਤੋਂ ਪਹਿਲਾਂ 7-8 ਜੇਸੀਬੀਜ਼ ਮਲਬਾ ਹਟਾਉਣ ਦਾ ਕੰਮ ਕਰ ਰਹੀਆਂ ਸਨ ਪਰ ਬੇਸਮੈਂਟ ‘ਚ ਫਸੇ ਲੋਕਾਂ ਨੂੰ ਰਾਹਤ NDRF ਟੀਮਾਂ ਪਹੁੰਚਣ ਤੋਂ ਬਾਅਦ ਸ਼ੁਰੂ ਹੋਈ। ਇਸ ਬਿਲਡਿੰਗ ਦੀਆਂ ਤਿੰਨ ਮੰਜ਼ਿਲਾਂ ‘ਤੇ ਜਿੰਮ ਲੱਗਾ ਹੋਇਆ ਸੀ। ਬਿਲਡਿੰਗ ਦੇ ਨਾਲ ਹੀ ਬੇਸਮਿੰਟ ਪੁੱਟੀ ਜਾ ਰਹੀ ਸੀ ਜਿਸ ਕਾਰਨ ਬਿਲਡਿੰਗ ਦੀਆਂ ਨੀਹਾਂ ਹਿੱਲ ਗਈਆਂ।
ਬਿਲਡਿੰਗ ਡਿੱਗਣ ਤੋਂ ਪਹਿਲਾਂ ਲੋਕਾਂ ਦੇ ਦੱਸਣ ਅਨੁਸਾਰ ਥੋੜਾ ਝਟਕਾ ਲੱਗਿਆ ਜਿਸ ਕਾਰਨ ਬਿਲਡਿੰਗ ਦੇ ਮਾਲਕ ਨੇ ਜਿੰਮ ‘ਚੋਂ ਸਭ ਨੂੰ ਬਾਹਰ ਜਾਣ ਲਈ ਕਿਹਾ। ਲੋਕਾਂ ਅਨੁਸਾਰ ਜਿੰਮ ਵਾਲੇ ਨੌਜਵਾਨ ਤਾਂ ਜ਼ਿਆਦਤਰ ਨਿੱਕਲ ਗਏ ਪਰ ਬੇਸਮੈਂਟ ਤੇ ਇੱਕ ‘ਚ ਪੀ ਜੀ ਵੀ ਰਹਿੰਦੇ ਸਨ। ਲੋਕਾਂ ਅਨੁਸਾਰ ਬਿਲਡਿੰਗ ਦੇ ਹੇਠਲੇ ਹਿੱਸੇ ‘ਚ ਰਹਿੰਦੇ ਲੋਕਾਂ ਨੂੰ ਪਤਾ ਨਹੀਂ ਲੱਗਿਆ, ਜਿਨ੍ਹਾ ਦੇ ਅਜੇ ਵੀ ਹੇਠ ਦਬੇ ਹੋਣ ਦੀ ਸ਼ੰਕਾ ਹੈ। ਲੋਕਾਂ ਅਨੁਸਾਰ 10-12 ਲੋਕ ਹੇਠਾਂ ਦਬੇ ਹੋ ਸਕਦੇ ਹਨ।
ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਵੀ ਬਿਲਡਿੰਗ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਲਗਾਤਾਰ ਲੋਕਾਂ ਨੂੰ ਬਚਾਉਣ ਲਈ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਉਸਾਰੀਆਂ ਗਲਤ ਬਿਲਡਿੰਗਾਂ ਨੂੰ ਕਾਰਪੋਰੋਸ਼ਨ ਵੱਲੋਂ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਪਿਛਲੇ ਡੇਢ ਮਹੀਨੇ ਵਿੱਚ ਹੀ 30 ਤੋਂ ਵੱਧ ਬਿਲਡਿੰਗਾਂ ਦੇ ਨੋਟਿਸ ਦਿੱਤੇ ਹਨ। ਇਸੇ ਦੌਰਾਨ ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਬਿਲਡਿੰਗ ਦਾ ਦੌਰਾ ਕੀਤਾ। ਆਮ ਆਦਮੀ ਪਾਰਟੀ ਦੇ ਐਮ ਪੀ ਮਲਵਿੰਦਰ ਸਿੰਘ ਕੰਗ ਨੇ ਵੀ ਬਿਲਡਿੰਗ ਦਾ ਦੌਰਾ ਕੀਤਾ ਤੇ ਰਾਹਤ ਕੰਮਾਂ ਦਾ ਜਾਇਜ਼ਾ ਲਿਆ। ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਵੀ ਘਟਨਾ ਸਥਾਨ ਦਾ ਦੌਰਾ ਕੀਤਾ। ਨਗਰ ਨਿਗਮ ਮੋਹਾਲੀ ਦੇ ਐਮ ਸੀ ਸੁਖਦੇਵ ਸਿੰਘ ਪਟਵਾਰੀ, ਰਜੀਵ ਵਿਸ਼ਿਸ਼ਟ, ਐਤ ਸੀ ਹਰਜੀਤ ਸਿੰਘ ਭੋਲੂ, ਅਕਾਲੀ ਦਲ ਦੇ ਨੇਤਾ ਪਰਮਿੰਦਰ ਸਿੰਘ ਸੋਹਾਣਾ, ਸੁਰਿੰਦਰ ਸਿੰਘ ਰੋਡਾ ਸਾਬਕਾ ਐਮ ਸੀ ਵੀ ਘਟਨਾ ਸਥਾਨ ‘ਤੇ ਪਹੁੰਚੇ।