ਸੀ ਐਂਡ ਵੀ ਕੇਡਰ ਅਧਿਆਪਕਾਂ ਦੀ ਤਨਖਾਹ ਕਟੌਤੀ ਅਤੇ ਕੰਪਿਊਟਰ ਅਧਿਆਪਕਾਂ ਨੂੰ ਵਿਭਾਗ ‘ਚ ਮਰਜ ਨਾ ਕਰਨ ਖਿਲਾਫ ਅਧਿਆਪਕਾਂ ‘ਚ ਭਾਰੀ ਰੋਸ- ਪੱਪੀ ਸਿੱਧੂ , ਗੋਸਲ਼ਾਂ
ਮੋਹਾਲੀ 22 ਦਸੰਬਰ, ਜਸਵੀਰ ਗੋਸਲ
ਪਿਛਲੇ ਦਿਨੀ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਮੀਟਿੰਗ ਸਿੱਖਿਆ ਮੰਤਰੀ ਨਾਲ ਪੰਜਾਬ ਭਵਨ ਵਿੱਚ ਹੋਈ। ਜਿਸ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਨੇ ਮਿਡਲ ਸਕੂਲ ਨੂੰ ਬੰਦ ਕਰਨ ਦੀ ਤਜਵੀਜ਼ ਪੇਸ਼ ਕਰ ਦਿੱਤੀ। ਜਿਸ ਤੇ ਸਾਂਝਾ ਅਧਿਆਪਕ ਮੋਰਚਾ ਨੇ ਆਪਣਾ ਰੋਸ ਪ੍ਰਗਟ ਕੀਤਾ। ਸਾਂਝਾ ਅਧਿਆਪਕ ਮੋਰਚਾ ਨੇ ਸੀ ਐਂਡ ਵੀ ਕੇਡਰ ਦੀ ਤਨਖਾਹ ਕਟੌਤੀ ਤੇ ਗੱਲ ਕੀਤੀ ਤਾਂ ਸਿੱਖਿਆ ਮੰਤਰੀ ਨੇ ਕੋਈ ਬਹੁਤਾ ਗੌਰ ਨਾ ਕੀਤਾ। ਗੌਰਮਿੰਟ ਟੀਚਰਜ਼ ਯੂਨੀਅਨ ਮੋਹਾਲੀ ਦੇ ਪ੍ਰਧਾਨ ਰਵਿੰਦਰ ਸਿੰਘ ਪੱਪੀ ਸਿੱਧੂ ਨੇ ਦੱਸਿਆ ਕਿ ਸਿੱਖਿਆ ਮੰਤਰੀ ਦਾ ਵਤੀਰਾ ਅਧਿਆਪਕਾ ਮੰਗੀ ਸਬੰਧੀ ਕੋਈ ਵਧੀਆ ਨਹੀਂ ਸੀ। ਉਨਾਂ ਨੇ ਤਿੰਨ ਮੰਗਾਂ ਤੇ ਹੀ ਗੱਲ ਕੀਤੀ ਤੇ ਉੱਠ ਗਏ। ਉਹਨਾਂ ਕਿਹਾ ਕਿ ਸਿੱਖਿਆ ਮੰਤਰੀ ਦੇ ਵਤੀਰੇ ਅਤੇ ਅਧਿਆਪਕਾਂ ਦੀਆਂ ਮੰਗਾਂ ਨਾ ਮੰਨਣ ਕਰਕੇ ਪੰਜਾਬ ਭਰ ਦੇ ਵਿੱਚ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੱਦੇ ਤੇ ਪੰਜਾਬ ਭਰ ਦੇ ਅਧਿਆਪਕ 23 ਦਸੰਬਰ ਨੂੰ ਪੰਜਾਬ ਭਰ ਵਿੱਚ ਪੰਜਾਬ ਸਰਕਾਰ ਦੇ ਅਰਥੀਆਂ ਫੂਕਣ ਗਏ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਗੋਸਲ਼ਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਨੇ ਅਧਿਆਪਕਾਂ ਦੀਆਂ ਮੰਗਾਂ ਤੇ ਗੌਰ ਨਾ ਕੀਤਾ ਤਾਂ ਸਰਕਾਰ ਖਿਲਾਫ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਅਧਿਆਪਕਾਂ ਦੀਆਂ ਮੰਗਾਂ ਸੀ ਐਂਡ ਵੀ, ਕੇਡਰ ਦੀ ਤਨਖਾਹ ਕਟੌਤੀ, ਕੰਪਿਊਟਰ ਟੀਚਰਾਂ ਨੂੰ ਰੈਗੂਲਰ ਕਰਨਾ, ਪੇਂਡੂ ਭੱਤਾ, ਪੁਰਾਣੀ ਪੈਨਸ਼ਨ ਦੀ ਬਹਾਲੀ , ਬਦਲੀਆਂ ਵਿੱਚ ਡਾਟਾ ਮਿਸ ਮੈਚ ਨੂੰ ਇੱਕ ਮੌਕਾ, ਹਰ ਤਰਾਂ ਦੀਆਂ ਪ੍ਰਮੋਸ਼ਨਾ ਕਰਨਾ, ਪ੍ਰਮੋਸ਼ਨਾ ਵਿੱਚ ਸਾਰੇ ਸਟੇਸ਼ਨ ਸੋ਼ਅ ਕਰਨਾ, 2364,5994 , ਦਫ਼ਤਰੀ ਮੁਲਾਜ਼ਮਾਂ ਨੂੰ ਪੱਕਾ ਕਰਕੇ ਸਿੱਖਿਆ ਵਿਭਾਗ ਵਿੱਚ ਸ਼ਾਮਿਲ ਕਰਨਾ, ਡੀ ਏ ਜਾਰੀ ਕਰਨਾ, ਆਦਿ ਹੋਰ ਮੰਗਾਂ ਤੇ ਜੇਕਰ ਸਰਕਾਰ ਛੇਤੀ ਗੌਰ ਨਹੀਂ ਕਰਦੀ ਤਾਂ ਪੰਜਾਬ ਦੇ ਅਧਿਆਪਕ ਸਰਕਾਰ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਣਗੇ।
ਇਸੇ ਸਮੇਂ ਸਤਵਿੰਦਰ ਕੌਰ,ਵੀਨਾ ਰਾਣੀ,ਸਰਬਜੀਤ ਕੌਰ,ਗੁਲਜੀਤ ਸਿੰਘ ,ਵਰਿੰਦਰ , ਨਵਕਿਰਨ ਸਿੰਘ ਖੱਟੜਾ , ਬਲਜੀਤ ਸਿੰਘ ਚੁੰਬਰ , ਦਰਸ਼ਨ ਸਿੰਘ , ਗੁਰਪ੍ਰੀਤਪਾਲ ਸਿੰਘ , ਵੇਦ ਪ੍ਰਕਾਸ਼ , ਰਜੇਸ ਕੁਮਾਰ , ਅਮਰੀਕ ਸਿੰਘ , ਹਰਪ੍ਰੀਤ ਧਰਮਗੜ੍ਹ,ਅਰਵਿੰਦਰ ਸਿੰਘ , ਬਲਜੀਤ ਸਿੰਘ , ਹਰਪ੍ਰੀਤ ਸਿੰਘ , ਬਲਵਿੰਦਰ ਸਿੰਘ , ਗੁਰਬੀਰ ਸਿੰਘ , ਸੋਹਣ ਸਿੰਘ , ਚਰਨਜੀਤ ਸਿੰਘ ਹਾਜ਼ਰ ਸਨ।
Published on: ਦਸੰਬਰ 22, 2024 1:09 ਬਾਃ ਦੁਃ