ਬੇਂਗਲੁਰੂ, 22 ਦਸੰਬਰ, ਦੇਸ਼ ਕਲਿੱਕ ਬਿਓਰੋ :
ਭਿਆਨਕ ਇਕ ਸੜਕ ਹਾਦਸੇ ਵਿੱਚ ਇਕ ਹੀ ਪਰਿਵਾਰ ਦੇ 6 ਲੋਕਾਂ ਦੀ ਮੌਤ ਹੋ ਗਈ। ਬੀਤੇ ਰਾਤ ਨੂੰ ਬੇਂਗਲੁਰੂ ਦੇ ਨੇੜੇ ਵਾਪਰੇ ਹਾਦਸੇ ਵਿੱਚ ਇਕ ਕੰਪਨੀ ਦੇ ਸੀਈਓ ਅਤੇ ਉਨ੍ਹਾਂ ਦੇ ਪਰਿਵਾਰ ਦੇ 6 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਸੜਕ ਉਤੇ ਜਾ ਰਿਹਾ ਇਕ ਕੰਟੇਨਰ ਟਰੱਕ ਕਾਰ ਦੇ ਉਪਰ ਉਲਟ ਜਾਣ ਕਾਰਨ ਇਹ ਹਾਦਸਾ ਵਾਪਰਿਆ, ਜਿਸ ਵਿੱਚ ਇਕ ਹੀ ਪਰਿਵਾਰ ਦੇ 6 ਮੈਂਬਰਾਂ ਦੀ ਜਾਨ ਚਲੀ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਟਰੱਕ ਦੇ ਕਾਰ ਉਪਰ ਡਿੱਗਣ ਕਾਰਨ ਕਾਰ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ। ਵੋਲਵੋ ਐਸਯੂਵੀ ਉਤੇ ਸਵਾਰ ਹੋ ਕੇ ਜਦੋਂ ਪਰਿਵਾਰ ਬੇਂਗਲੁਰੂ ਦੇ ਬਾਹਰੀ ਖੇਤਰ ਨੇਲਮੰਗਲਾ ਉਤੇ ਜਾ ਰਿਹਾ ਸੀ ਤਾਂ ਇਹ ਹਾਦਸਾ ਵਾਪਰਿਆ। ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਈ ਟਨ ਵਜਨ ਦੇ ਖੰਭੇ ਲੈ ਕੇ ਇਕ ਟਰੱਕ ਬੇਂਗਲੁਰੂ ਜਾ ਰਿਹਾ ਸੀ, ਤਾਂ ਸਾਹਮਣੇ ਤੋਂ ਆ ਰਹੇ ਇਕ ਹੋਰ ਵਹੀਕਲ ਨਾਲ ਟਕਰਾਉਣ ਤੋਂ ਬਚਾਉਣ ਦਾ ਯਤਨ ਕਰ ਰਹੇ ਡਰਾਈਵਰ ਦੇ ਵਾਹਨ ਉਤੋਂ ਕੰਟਰੋਲ ਗੁਆ ਦਿੱਤਾ। ਟਰੱਕ ਤੇਜ ਰਫਤਾਰ ਹੋਣ ਕਾਰਨ ਡਵਾਈਡਰ ਤੋਂ ਲੰਘਦਾ ਹੋਇਆ ਤੁਮਕੁਰੂ ਵੱਲ ਜਾ ਰਹੀ ਇਕ ਕਾਰ ਉਤੇ ਉਲਟ ਗਿਆ। ਕਾਰ ਵਿੱਚ ਬੈਠੇ ਪਰਿਵਾਰ ਦੇ 6 ਮੈਂਬਰਾਂ ਦੀ ਮੌਤ ਹੋ ਗਈ।