ਚੰਡੀਗੜ੍ਹ, 22 ਦਸੰਬਰ, ਦੇਸ਼ ਕਲਿੱਕ ਬਿਓਰੋ :
ਸਰਕਾਰੀ ਅਸਾਮੀਆਂ ਨਿਕਲਣ ਦੀ ਉਡੀਕ ਕਰ ਰਹੇ ਨੌਜਵਾਨਾਂ ਵਾਸਤੇ ਇਹ ਇਕ ਚੰਗੀ ਖਬਰ ਹੈ ਕਿ ਸਰਕਾਰੀ ਬੈਂਕ ਵਿੱਚ 13735 ਅਸਾਮੀਆਂ ਨਿਕਲੀਆਂ ਹਨ। ਸਟੇਟ ਬੈਂਕ ਆਫ ਇੰਡੀਆ ਵੱਲੋਂ 13735 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਨ੍ਹਾਂ ਕੱਢੀਆਂ ਗਈਆਂ ਅਸਾਮੀਆਂ ਵਿਚੋਂ ਪੰਜਾਬ 569 ਅਤੇ ਚੰਡੀਗੜ੍ਹ ਲਈ 32 ਅਸਾਮੀਆਂ ਹਨ। ਯੋਗ ਉਮੀਦਵਾਰ 7 ਜਨਵਰੀ 2025 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ।