ਪੁਣੇ, 23 ਦਸੰਬਰ, ਦੇਸ਼ ਕਲਿਕ ਬਿਊਰੋ :
ਪੁਣੇ ‘ਚ ਐਤਵਾਰ ਰਾਤ ਕਰੀਬ 1 ਵਜੇ ਇਕ ਟਿਪਰ ਨੇ ਫੁੱਟਪਾਥ ‘ਤੇ ਸੁੱਤੇ ਪਏ 9 ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ‘ਚ 3 ਲੋਕਾਂ ਦੀ ਮੌਤ ਹੋ ਗਈ ਹੈ ਅਤੇ 6 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ।
ਮਰਨ ਵਾਲਿਆਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਇਨ੍ਹਾਂ ਵਿੱਚੋਂ ਇੱਕ ਦੀ ਉਮਰ 1 ਸਾਲ ਅਤੇ ਦੂਜੇ ਦੀ ਉਮਰ 2 ਸਾਲ ਹੈ। ਇਹ ਹਾਦਸਾ ਵਾਘੋਲੀ ਦੇ ਕੇਸਨੰਦ ਫਾਟਾ ਇਲਾਕੇ ‘ਚ ਵਾਪਰਿਆ। ਟਿਪਰ ਚਲਾ ਰਹੇ ਵਿਅਕਤੀ ਨੇ ਸ਼ਰਾਬ ਪੀਤੀ ਹੋਈ ਸੀ।ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੁਲਸ ਨੇ ਦੱਸਿਆ ਕਿ ਫੁੱਟਪਾਥ ‘ਤੇ ਕਰੀਬ 12 ਲੋਕ ਸੌਂ ਰਹੇ ਸਨ। ਇਹ ਸਾਰੇ ਮਜ਼ਦੂਰ ਕੰਮ ਕਰਦੇ ਸਨ ਅਤੇ ਕੰਮ ਲਈ ਪੁਣੇ ਤੋਂ ਅਮਰਾਵਤੀ ਜਾ ਰਹੇ ਸਨ।
ਇਨ੍ਹਾਂ ਮਜ਼ਦੂਰਾਂ ਦੇ ਕੁਝ ਸਾਥੀ ਨੇੜੇ ਦੀ ਝੌਂਪੜੀ ਵਿੱਚ ਸੌਂ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਟਿਪਰ ਤੇਜ਼ੀ ਨਾਲ ਸੁੱਤੇ ਪਏ ਲੋਕਾਂ ਨੂੰ ਕੁਚਲਦਾ ਹੋਇਆ ਅੱਗੇ ਵਧਿਆ। ਰੌਲਾ ਸੁਣ ਕੇ ਅਸੀਂ ਬਾਹਰ ਆ ਗਏ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ ਗਈ।
ਟਿਪਰ ਨੇ ਫੁੱਟਪਾਥ ‘ਤੇ ਸੁੱਤੇ ਪਏ 9 ਲੋਕਾਂ ਨੂੰ ਕੁਚਲਿਆ, 3 ਦੀ ਮੌਤ