ਚੰਡੀਗੜ੍ਹ, 23 ਦਸੰਬਰ, ਦੇਸ਼ ਕਲਿਕ ਬਿਊਰੋ :
ਹਰਿਆਣਾ ਦੇ ਨਾਰਨੌਲ ਵਿੱਚ ਇੱਕ ਜੋੜੇ ਨੇ ਆਪਣੀ ਥਾਰ ਗੱਡੀ ਵਿੱਚ ਦੋ ਬੱਚਿਆਂ ਨੂੰ ਜ਼ਹਿਰ ਦੇ ਕੇ ਖ਼ੁਦ ਵੀ ਨਿਗਲ ਲਿਆ। ਜੋੜੇ ਅਤੇ ਉਨ੍ਹਾਂ ਦੇ ਇੱਕ ਪੁੱਤਰ ਦੀ ਮੌਤ ਹੋ ਗਈ। ਦੂਜੇ ਪੁੱਤਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਦਾ ਰੋਹਤਕ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਹੈ।
ਜੋੜੇ ਨੇ ਇੱਕ ਸੁਸਾਈਡ ਨੋਟ ਵੀ ਛੱਡਿਆ ਹੈ। ਇਸ ‘ਚ ਕਿਹਾ ਗਿਆ ਹੈ ਕਿ ਫਾਇਨਾਂਸਰ ਵਲੋਂ ਪਰੇਸ਼ਾਨ ਕਰਨ ‘ਤੇ ਉਨ੍ਹਾਂ ਅਜਿਹਾ ਕਦਮ ਚੁੱਕਿਆ ਹੈ। ਇਸ ਨੋਟ ਵਿੱਚ ਨਾਰਨੌਲ ਵਿੱਚ ਕੰਮ ਕਰਦੇ ਇੱਕ ਪੁਲੀਸ ਮੁਲਾਜ਼ਮ ਦੇ ਪੁੱਤਰ ਦਾ ਨਾਮ ਵੀ ਸ਼ਾਮਲ ਹੈ।
ਸੁਸਾਈਡ ਨੋਟ ‘ਚ ਲਿਖਿਆ ਹੈ ਕਿ ਅਸੀਂ ਪੈਸੇ ਉਧਾਰ ਲਏ ਸਨ, ਜੋ ਅਸੀਂ ਵਾਪਸ ਨਹੀਂ ਕਰ ਸਕੇ। ਇਹ ਲੋਕ ਸਾਨੂੰ ਸਮਾਂ ਨਹੀਂ ਦੇ ਰਹੇ ਸਨ। ਜਿਸ ਕਾਰਨ ਅਸੀਂ ਖੁਦਕੁਸ਼ੀ ਕਰ ਰਹੇ ਹਾਂ। ਸਾਡੀ ਮੌਤ ਲਈ ਅਕਸ਼ੇ ਅਤੇ ਸੋਮਬੀਰ ਜ਼ਿੰਮੇਵਾਰ ਹਨ। ਸੋਮਬੀਰ ਦੇ ਪਿਤਾ ਪੁਲਿਸ ਵਿੱਚ ਹਨ।ਇਸ ਤੋਂ ਇਲਾਵਾ ਸੁਸਾਈਡ ਨੋਟ ਵਿੱਚ ਦੋ ਮੋਬਾਈਲ ਨੰਬਰ ਵੀ ਲਿਖੇ ਹੋਏ ਹਨ।
ਪਰਿਵਾਰ ਨੇ ਥਾਰ ਗੱਡੀ ‘ਚ ਖਾਧਾ ਜ਼ਹਿਰ, ਪਤੀ-ਪਤਨੀ ਤੇ ਪੁੱਤਰ ਦੀ ਮੌਤ, ਦੂਜਾ ਬੇਟਾ ਗੰਭੀਰ ਹਾਲਤ ‘ਚ PGI ਦਾਖ਼ਲ