ਬ੍ਰਾਜ਼ੀਲੀਆ, 23 ਦਸੰਬਰ, ਦੇਸ਼ ਕਲਿਕ ਬਿਊਰੋ :
ਬ੍ਰਾਜ਼ੀਲ ਦੇ ਗ੍ਰਾਮਾਡੋ ਸ਼ਹਿਰ ਵਿੱਚ ਐਤਵਾਰ ਨੂੰ ਇੱਕ ਛੋਟਾ ਪੈਸੇਂਜਰ ਪਲੇਨ ਕ੍ਰੈਸ਼ ਹੋ ਗਿਆ। ਇਸ ਹਾਦਸੇ ਵਿੱਚ 10 ਲੋਕਾਂ ਦੀ ਮੌਤ ਹੋ ਗਈ। ਰਾਈਟਰਜ਼ ਦੇ ਮੁਤਾਬਕ, ਇਹ ਪਲੇਨ ਪਹਿਲਾਂ ਇੱਕ ਇਮਾਰਤ ਦੀ ਚਿਮਨੀ ਨਾਲ ਟਕਰਾਇਆ ਅਤੇ ਫਿਰ ਉਸੇ ਇਮਾਰਤ ‘ਤੇ ਡਿੱਗਦਾ-ਡਿੱਗਦਾ ਇਹ ਨੇੜੇ ਮੌਜੂਦ ਫਰਨੀਚਰ ਦੀ ਦੁਕਾਨ ’ਤੇ ਕ੍ਰੈਸ਼ ਹੋ ਗਿਆ।
ਇਲਾਕੇ ਦੇ ਗਵਰਨਰ ਏਡੂਆਰਡੋ ਲੇਇਟ ਨੇ ਸੋਸ਼ਲ ਮੀਡੀਆ ’ਤੇ ਪੋਸਟ ਕਰਦੇ ਹੋਏ ਕਿਹਾ, “ਮੈਂ ਸਟੇਟ ਡਿਫੈਂਸ ਫੋਰਸੇਜ਼ ਦੇ ਨਾਲ ਗ੍ਰਾਮਾਡੋ ਵਿੱਚ ਇਸ ਪਲੇਨ ਹਾਦਸੇ ਵਾਲੀ ਥਾਂ ’ਤੇ ਮੌਜੂਦ ਹਾਂ। ਐਮਰਜੈਂਸੀ ਟੀਮਾਂ ਇਸ ਸਮੇਂ ਘਟਨਾ ਸਥਾਨ ’ਤੇ ਰੈਸਕਿਊ ਓਪਰੇਸ਼ਨ ਕਰ ਰਹੀਆਂ ਹਨ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਪਲੇਨ ਵਿੱਚ ਸਵਾਰ ਕਿਸੇ ਵੀ ਯਾਤਰੀ ਦੀ ਜਾਨ ਨਹੀਂ ਬਚੀ।”
ਰਾਜ ਦੇ ਪਬਲਿਕ ਸੇਫਟੀ ਦਫ਼ਤਰ ਦੇ ਮੁਤਾਬਕ, ਘੱਟੋ-ਘੱਟ 15 ਲੋਕਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
Published on: ਦਸੰਬਰ 23, 2024 7:02 ਪੂਃ ਦੁਃ