ਮੁੰਬਈ, 23 ਦਸੰਬਰ, ਦੇਸ਼ ਕਲਿੱਕ ਬਿਓਰੋ :
ਮਸ਼ਹੂਰ ਫਿਲਮ ਨਿਰਮਾਤਾ ਸ਼ਿਆਮ ਬੇਨੇਗਲ ਦਾ ਅੱਜ 90 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਸ਼ਿਆਮ ਬੇਨੇਗਲ ਨੇ ਅੱਜ ਮੁੰਬਈ ਦੇ ਲੀਲਾਵਤੀ ਹਸਪਤਾਲ ਵਿੱਚ ਸ਼ਾਮ 7 ਵਜੇ ਆਖਰੀ ਸ਼ਾਹ ਲਏ। ਉਨ੍ਹਾਂ 14 ਦਸੰਬਰ ਨੂੰ ਆਪਣਾ 90ਵਾਂ ਜਨਮ ਦਿਨ ਮਨਾਇਆ ਸੀ। ਉਹ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਸਨ। ਉਨ੍ਹਾਂ ਵੱਲੋਂ ਅੰਕੁਰ, ਨਿਸ਼ਾਂਤ, ਮੰਥਨ, ਜੁਬੈਦਾ, ਵੈਲਕਮ ਟੂ ਸਜਨਪੁਰ ਅਤੇ ਭੂਮਿਕਾ ਵਰਗੀਆਂ ਚਰਚਿਤ ਫਿਲਮਾਂ ਦਾ ਨਿਰਦੇਸ਼ਨ ਕੀਤਾ ਗਿਆ। ਸ਼ਿਆਮ ਨੂੰ 1976 ਵਿੱਚ ਪਦਮਸ਼੍ਰੀ ਅਤੇ 1991 ਵਿੱਚ ਪਦਭੂਸ਼ਣ ਸਨਮਾਨ ਨਾਲ ਸਨਮਾਨਤ ਕੀਤਾ ਗਿਆ ਸੀ।
Published on: ਦਸੰਬਰ 23, 2024 8:17 ਬਾਃ ਦੁਃ