ਚੰਡੀਗੜ੍ਹ, 23 ਦਸੰਬਰ, ਦੇਸ਼ ਕਲਿਕ ਬਿਊਰੋ :
ਹਰਿਆਣਾ ਦੇ ਪੰਚਕੂਲਾ ਜ਼ਿਲੇ ਵਿੱਚ ਸੋਮਵਾਰ ਤੜਕੇ 3 ਵਜੇ ਜਨਮ ਦਿਨ ਦੀ ਪਾਰਟੀ ਦੌਰਾਨ ਇੱਕ ਹੋਟਲ ਦੀ ਪਾਰਕਿੰਗ ਵਿੱਚ ਜ਼ਬਰਦਸਤ ਗੋਲੀਬਾਰੀ ਕੀਤੀ ਗਈ। ਜਿਸ ਵਿੱਚ ਦਿੱਲੀ ਦੇ ਦੋ ਨੌਜਵਾਨਾਂ ਅਤੇ ਨਵੀਂ ਸਕਾਰਪੀਓ ਗੱਡੀ ਵਿੱਚ ਬੈਠੀ ਹਿਸਾਰ ਕੈਂਟ ਦੀ ਇੱਕ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਤਿੰਨਾਂ ਦੀ ਉਮਰ 20 ਤੋਂ 25 ਸਾਲ ਹੈ।
ਤਿੰਨੋਂ ਪਿੰਜੌਰ ਵਿਖੇ ਮੋਰਨੀ ਰੋਡ ‘ਤੇ ਬੁਰਜਕੋਟੀਆ ਸੜਕ ‘ਤੇ ਇਕ ਹੋਟਲ ‘ਚ ਆਯੋਜਿਤ ਜਨਮਦਿਨ ਪਾਰਟੀ ‘ਚ ਸ਼ਾਮਲ ਹੋਣ ਲਈ ਆਏ ਸਨ। ਪੁਲਿਸ ਅਨੁਸਾਰ ਮਰਨ ਵਾਲੇ ਦੋਵੇਂ ਨੌਜਵਾਨ ਮਾਮਾ-ਭਾਣਜਾ ਹਨ। ਇਨ੍ਹਾਂ ਵਿੱਚੋਂ ਇੱਕ ਖ਼ਿਲਾਫ਼ ਪਹਿਲਾਂ ਹੀ ਕੇਸ ਚੱਲ ਰਹੇ ਹਨ। ਅਜਿਹੇ ‘ਚ ਪੁਲਸ ਇਸ ਘਟਨਾ ਨੂੰ ਗੈਂਗ ਵਾਰ ਨਾਲ ਜੋੜ ਕੇ ਦੇਖ ਰਹੀ ਹੈ।
ਨੌਜਵਾਨ ਅਤੇ ਲੜਕੀ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਪੰਚਕੂਲਾ ਹਸਪਤਾਲ ‘ਚ ਰਖਵਾਇਆ ਗਿਆ ਹੈ। ਘਟਨਾ ਤੋਂ ਬਾਅਦ ਹੋਟਲ ਮੈਨੇਜਰ ਅਤੇ ਸਟਾਫ ਉਥੋਂ ਫਰਾਰ ਹੋ ਗਿਆ। ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।11:56 AM
Published on: ਦਸੰਬਰ 23, 2024 11:57 ਪੂਃ ਦੁਃ