ਸਫਰ ਏ ਸ਼ਹਾਦਤ ਦੇ ਦੂਜੇ ਪੜਾਅ ਤੇ ਗੁਰਦਆਰਾ ਅੱਟਕਸਰ ਸਾਹਿਬ ਸਹੇੜੀ ਵਿਖੇ ਗੁਰਮਿਤ ਸਮਾਗਮ

ਪੰਜਾਬ

ਮੋਰਿੰਡਾ: 23 ਦਸੰਬਰ, ਭਟੋਆ 

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਰਸਾ ਨਦੀ ਤੇ  ਪਰਿਵਾਰ ਵਿਛੋੜੇ ਉਪਰੰਤ ਮਾਤਾ ਗੁਜਰੀ ਜੀ ਵੱਲੋਂ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਨਾਲ ਜਿਹੜੇ ਜਿਹੜੇ ਅਸਥਾਨਾਂ ਤੇ ਠਹਿਰਾਓ ਕੀਤਾ ਗਿਆ ਸੀ ਉਹਨਾਂ ਅਸਥਾਨਾਂ ਤੇ ਸਾਫਰੇ ਸ਼ਹਾਦਤ ਕਾਫਲੇ ਵੱਲੋਂ  ਧਾਰਮਿਕ ਸਮਾਗਮਾਂ ਦੀ ਲੜੀ ਗੁਰਦੁਆਰਾ ਕੁੰਮਾ ਮਾਸ਼ਕੀ ਸਾਹਿਬ ਪੱਤਣ ਚਕ ਢੇਰਾਂ ਦੀ ਆਰੰਭਤਾ ਕਰਦਿਆਂ ਸਫ਼ਰ ਏ ਸ਼ਹਾਦਤ ਦਾ ਦੂਜਾ ਪੜਾਅ  ਪਿੰਡ ਸਹੇੜੀ ਵਿਖੇ ਗੰਗੂ ਬ੍ਰਾਹਮਣ ਦੇ ਘਰ   ਗੁਰਦਆਰਾ ਅੱਟਕਸਰ ਸਾਹਿਬ ਵਿਖੇ  ਪਿੰਡ ਸਹੇੜੀ ਮੋਰਿੰਡਾ ,(ਗੰਗੂ ਬ੍ਰਾਹਮਣ ਦੇ ਘਰ ਵਾਲੀ ਜਗ੍ਹਾ )ਵਿਖੇ  ਵਿਸ਼ਾਲ ਧਾਰਮਿਕ ਸਮਾਗਮ ਵਿੱਚ ਭਾਈ ਮਹਾਂਵੀਰ ਸਿੰਘ,  ਭਾਈ ਗੁਰਪ੍ਰੀਤ ਸਿੰਘ ਖਾਲਸਾ ਹਜ਼ੂਰੀ  ਰਾਗੀ  ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ, ਭਾਈ ਸਤਨਾਮ ਸਿੰਘ ਕੋਹਾੜਕਾ, ਭਾਈ ਦਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਵਾਲੇ , ਭਾਈ ਕਰਨੈਲ ਸਿੰਘ ਅਤੇ ਭਾਈ ਨਛੱਤਰ ਸਿੰਘ ਆਦਿ ਕੀਰਤਨੀਏ ਜਥਿਆਂ  ਵੱਲੋਂ ਮਨੋਹਰ ਕੀਰਤਨ ਰਾਂਹੀ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਅਤੇ  ਸਤਿਕਾਰਯੋਗ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਤਿਕਾਰ ਅਤੇ ਅਕੀਦਤ ਭੇਂਟ ਕੀਤੀ ਗਈ। ਸਮਾਗਮ ਦੌਰਾਨ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਾਲੇ ਕਥਾ ਵਿਚਾਰ ਦੀ ਸੇਵਾ ਨਿਭਾਉਂਦੇ ਹੋਏ ਸੰਗਤਾਂ ਨੂੰ ਇਸ ਸ਼ਹੀਦੀ ਪੰਦਰਵਾੜੇ ਦੇ ਵੈਰਾਗਮਈ ਇਤਿਹਾਸ ਨਾਲ ਜੋੜਦਿਆਂ ਕਿਹਾ ਕਿ ਭਾਵੇਂ ਅਸੀਂ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਵਰਗੇ ਤਾਂ ਨਹੀਂ ਬਣ ਸਕਦੇ ਪ੍ਰੰਤੂ ਸਾਨੂੰ ਉਹਨਾਂ ਵੱਲੋਂ ਦਰਸਾਏ ਸਿਧਾਂਤਾਂ ਤੇ ਚੱਲਣ ਦੀ ਕੋਸ਼ਿਸ਼ ਜਰੂਰ ਕਰਨੀ ਚਾਹੀਦੀ ਹੈ । ਸਮਾਗਮ ਦੌਰਾਨ  ਜਦੋਂ ਭਾਈ ਹਰਪਾਲ ਸਿੰਘ ਵੱਲੋਂ ਵੈਰਾਗਮਈ ਇਤਿਹਾਸ ਤੇ ਉਹਨਾਂ ਦੇ ਸਾਥੀ ਵੱਲੋਂ ਵੈਰਾਗਮਈ  ਕਵਿਤਾਵਾਂ  ਸੰਗਤਾਂ ਦੇ ਸਨਮੁਖ ਪੇਸ਼ ਕੀਤੀਆਂ  ਗਈਆਂ ਤਾਂ ਹਾਜ਼ਰ ਸੰਗਤਾਂ ਦੀਆਂ ਅੱਖਾਂ ਵੈਰਾਗ ਵਿੱਚ ਨਾਮ ਹੋ ਗਈਆਂ। ਸਮਾਗਮ ਦੌਰਾਨ ਸੰਗਤਾਂ ਦੇ ਹੜ ਅੱਗੇ ਪ੍ਰਬੰਧਕਾਂ ਵੱਲੋਂ ਸੰਗਤ ਲਈ ਕੀਤੇ ਗਏ ਪ੍ਰਬੰਧ ਅਤੇ ਪੰਡਾਲ ਵੀ ਛੋਟਾ ਪੈ ਗਿਆ ਪ੍ਰੰਤੂ ਸੰਗਤਾਂ ਵੱਲੋਂ ਠੰਡ ਦੀ ਪਰਵਾਹ ਨਾ ਕਰਦਿਆਂ ਪੰਡਾਲ ਤੋਂ ਬਾਹਰ ਬੈਠ ਕੇ ਹੀ ਕਥਾ ਤੇ ਕੀਰਤਨ ਦਾ ਆਨੰਦ ਮਾਣਿਆ ਗਿਆ। 

ਦੱਸਣ ਯੋਗ ਹੈ ਕਿ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਵੱਲੋਂ ਪਿੰਡ ਸਹੇੜੀ ਵਿਖੇ ਗੰਗੂ ਦੇ ਘਰ ਰਾਤ ਲਈ ਠਹਿਰਾਓ ਕੀਤਾ ਸੀ ਪ੍ਰੰਤੂ ਮਾਇਆ ਦੇ ਲਾਲਚ ਵਿੱਚ ਗੰਗੂ ਨੇ ਇਹਨਾਂ ਦੀ ਸੂਚਨਾ ਮੁਗਲ ਹਕੂਮਤ ਨੂੰ ਦੇ ਕੇ ਉਹਨਾਂ ਨੂੰ ਮੋਰਿੰਡਾ ਦੇ ਕੋਤਵਾਲ ਦੇ ਹਵਾਲੇ ਕਰ ਦਿੱਤਾ ਗਿਆ ਸੀ ਜਿੱਥੇ ਅੱਜ ਕੱਲ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਸੁਸ਼ੋਭਿਤ ਹੈ ਜਿੱਥੋਂ ਉਹਨਾਂ ਨੂੰ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਪੇਸ਼ ਕਰਨ ਤੇ ਤਿੰਨ ਦਿਨ ਲਈ ਠੰਡੇ ਬੁਰਜ ਵਿੱਚ ਰੱਖਣ ਉਪਰੰਤ ਦੀਵਾਰਾਂ ਵਿੱਚ ਚਣਵਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।