ਸ਼ਿਮਲਾ, 23 ਦਸੰਬਰ, ਦੇਸ਼ ਕਲਿੱਕ ਬਿਓਰੋ :
ਮੌਸਮ ਦੇ ਬਦਲਣ ਤੋਂ ਬਾਅਦ ਅੱਜ ਹਿਮਾਚਲ ਪ੍ਰਦੇਸ਼ ਵਿੱਚ ਬਰਫਬਾਰੀ ਸ਼ੁਰੂ ਹੋ ਗਈ ਹੈ। ਅੱਜ ਸਵੇਰ ਤੋਂ ਹੀ ਹਿਮਾਚਲ ਪ੍ਰਦੇਸ਼ ਵਿੱਚ ਕਈ ਥਾਵਾਂ ਉਤੇ ਬਰਫਬਾਰੀ ਹੋ ਰਹੀ ਹੈ। ਮੌਸਮ ਬਦਲਣ ਤੋਂ ਬਾਅਦ ਸ਼ਿਮਲਾ ਸਮੇਤ ਵੱਖ ਵੱਖ ਥਾਵਾਂ ਉਤੇ ਬਰਫਬਾਰੀ ਸ਼ੁਰੂ ਹੋ ਗਈ ਹੈ। ਸ਼ਿਮਲਾ ਵਿੱਚ ਬਰਫ ਪੈ ਰਹੀ ਹੈ। ਬਰਫਬਾਰੀ ਹੋਣ ਨਾਲ ਸੈਲਾਨੀਆਂ ਵਿੱਚ ਬਰਫਬਾਰੀ ਦਾ ਖੂਬ ਆਨੰਦ ਲੈ ਰਹੇ ਹਨ। ਕ੍ਰਿਸਮਿਸ ਤੇ ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਸੈਲਾਨੀ ਹਿਮਾਚਲ ਪਹੁੰਚਦੇ ਹਨ।
ਦੂਜੇ ਪਾਸੇ ਸੈਲਾਨੀਆਂ ਨੂੰ ਬਰਫ ਨਾਲ ਢੱਕੇ ਇਲਾਕਿਆਂ ‘ਚ ਨਾ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨਾਂ ਲਈ ਵੱਡੀ ਗਿਣਤੀ ਸੈਲਾਨੀਆਂ ਨੇ ਕੁੱਲੂ-ਮਨਾਲੀ ਦਾ ਰੁਖ ਕੀਤਾ ਹੈ। ਐਤਵਾਰ ਨੂੰ ਵੀ 11,322 ਵਾਹਨਾਂ ਨੇ ਅਟਲ ਸੁਰੰਗ ਰੋਹਤਾਂਗ ਨੂੰ ਪਾਰ ਕੀਤਾ। ਬਰਫਬਾਰੀ ਨੇ ਸੈਲਾਨੀਆਂ ਅਤੇ ਸੈਰ-ਸਪਾਟਾ ਕਾਰੋਬਾਰੀਆਂ ਵਿਚ ਵ੍ਹਾਈਟ ਕ੍ਰਿਸਮਸ ਦੀਆਂ ਉਮੀਦਾਂ ਵਧਾ ਦਿੱਤੀਆਂ ਹਨ।