ਨਵੀਂ ਦਿੱਲੀ, 24 ਦਸੰਬਰ, ਦੇਸ਼ ਕਲਿੱਕ ਬਿਓਰੋ :
ਜੰਮੂ ਕਸ਼ਮੀਰ ਵਿੱਚ ਡੂੰਘੀ ਖੱਡ ਵਿੱਚ ਫੌਜ ਦਾ ਟਰੱਕ ਡਿੱਗਣ ਕਾਰਨ ਵਾਪਰੇ ਹਾਦਸੇ ਵਿੱਚ 5 ਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ ਹੋਰ ਕਈ ਜ਼ਖਮੀ ਹੋ ਗਏ। ਜੰਮੂ ਦੇ ਪੁੰਛ ਜ਼ਿਲ੍ਹੇ ਦੇ ਮੇਂਡਰ ਵਿੱਚ ਅੱਜ ਇਹ ਹਾਦਸਾ ਵਾਪਰਿਆ। ਫੌਜ ਦੀ ਗੱਡੀ ਵਿੱਚ 18 ਜਵਾਨ ਸਵਾਰ ਸਨ, ਜੋ ਕਰੀਬ 350 ਫੁੱਟ ਡੂੰਘੀ ਖਾਈ ਵਿੱਚ ਡਿੱਗ ਗਈ। ਇਸ ਹਾਦੇ ਵਿੱਚ 5 ਦੀ ਮੌਤ ਹੋ ਗਈ, 10 ਜ਼ਖਮੀ ਹਨ, ਜਦੋਂ ਕਿ 4 ਦੀ ਹਾਲਤ ਗੰਭੀਰ ਹੈ। 3 ਜਵਾਨਾਂ ਦਾ ਅਜੇ ਤੱਕ ਪਤਾ ਨਹੀਂ ਚੱਲਿਆ ਭਾਲ ਜਾਰੀ ਜਾਰੀ।
ਸਾਰੇ ਜਵਾਨ ਸ਼ਾਮ ਨੂੰ ਲਾਈਨ ਆਫ ਕੰਟਰੋਲ ਵੱਲ ਜਾ ਰਹੇ ਸਨ। ਇਸ ਦੌਰਾਨ ਬਲਨੋਈ ਖੇਤਰ ਵਿੱਚ ਘੋੜਾ ਪੋਸਟ ਨੇੜੇ ਡਰਾਈਵਰ ਤੋਂ ਗੱਡੀ ਦਾ ਸੰਤੁਲਨ ਬਾਹਰ ਹੋ ਗਿਆ ਤੇ ਗੱਡੀ ਖੱਡ ਵਿੱਚ ਜਾ ਡਿੱਗੀ।