ਨਵੀਂ ਦਿੱਲੀ, 24 ਦਸੰਬਰ, ਦੇਸ਼ ਕਲਿੱਕ ਬਿਓਰੋ :
ਡਿਜ਼ੀਟਲ ਠੱਗ ਲਗਾਤਾਰ ਪਿਛਲੇ ਸਮੇਂ ਤੋਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਆ ਰਹੇ ਹਨ। ਸਰਕਾਰ ਵੱਲੋਂ ਭਾਵੇਂ ਡਿਜ਼ੀਟਲ ਠੱਗਾਂ ਤੋਂ ਬਚਣ ਲਈ ਕਿਹਾ ਜਾ ਰਿਹਾ ਹੈ, ਪਰ ਫਿਰ ਕੀ ਲੋਕ ਠੱਗਾਂ ਦੀਆਂ ਗੱਲਾਂ ਵਿੱਚ ਆ ਕੇ ਆਪਣਾ ਨੁਕਸਾਨ ਕਰ ਬੈਠਦੇ ਹਨ। ਅਜਿਹਾ ਹੀ ਮਾਮਲਾ ਹੁਣ ਸਾਹਮਣੇ ਆਇਆ ਹੈ ਜੋ ਇਕ ਸਾਫਟਵੇਅਰ ਇੰਜਨੀਅਰ ਨੂੰ ਠੱਗਾਂ ਨੇ ਡਿਜ਼ੀਟਲ ਗ੍ਰਿਫਤਾਰ ਕਰਕੇ ਕਰੀਬ 11 ਕਰੋੜ ਰੁਪਏ ਠੱਗ ਲਏ।
ਬੇਂਗਲੁਰੂ ਦੇ ਰਹਿਣ ਵਾਲੇ ਸਾਫਟਵੇਅਰ ਇੰਜੀਨੀਅਰ ਵਿਜੈ ਕੁਮਾਰ ਨੂੰ ਸਾਈਬਰ ਠੱਗੇ ਨੇ ਸ਼ੁਰੂਆਤ ਵਿੱਚ ਫੋਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਇਹ ਕਾਲ ਟੈਲੀਕਾਮ ਰੇਗੁਲਟਰੀ ਅਥਾਰਿਟੀ ਆਫ ਇੰਡੀਆ (TRAI) ਵੱਲੋਂ ਕੀਤੀ ਗਈ ਹੈ। ਇਸ ਤੋਂ ਬਾਅਦ ਸਾਈਬਰ ਠੱਗੀ ਦਾ ਕੇਸ ਅੱਗੇ ਵਧਿਆ।
ਕਾਲ ਕਰਨ ਵਾਲੇ ਨੇ ਦੱਸਿਆ ਕਿ ਤੁਹਾਡੇ ਆਧਾਰ ਕਾਰਡ ਦੀ ਵਰਤੋਂ ਗਲਤ ਤਰੀਕੇ ਨਾਲ ਕੀਤੀ ਗਈ ਹੈ। ਇਸ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਤੁਹਾਡੇ ਆਧਾਰ ਕਾਰਡ ਦੀ ਵਰਤੋਂ ਕਰਕੇ ਮਨੀ ਲਾਂਡਰਿੰਗ ਕੀਤੀ ਗਈ ਹੈ, ਤੁਹਾਡੇ ਖਿਲਾਫ ਮਨੀ ਲਾਰਡਿੰਗ ਦਾ ਕੇਸ ਦਰਜ ਹੈ। ਤੁਹਾਡੇ ਖਿਲਾਫ 6 ਕਰੋੜ ਰੁਪਏ ਦਾ ਮਨੀ ਲਾਂਡਰਿੰਗ ਦਾ ਕੇਸ ਦਰਜ ਹੈ। ਇਸ ਦੌਰਾਨ ਪੀੜਤ ਨੂੰ ਡਰਾਉਣ ਲਈ ਦੱਸਿਆ ਗਿਆ ਕਿ ਉਸ ਖਿਲਾਫ ਮੁੰਬਈ ਦੇ ਕੋਲਾਬਾ ਪੁਲਿਸ ਥਾਣਾ ਵਿੱਚ ਸ਼ਿਕਾਇਤ ਦਰਜ ਕੀਤੀ ਗਈ ਹੈ ਅਤੇ ਇਹ ਕੇਸ ਸਾਰੇ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ।
ਸਾਈਬਰ ਠੱਗਾਂ ਵੱਲੋਂ ਪੀੜਤ ਨਾਲ ਵੀਡੀਓ ਕਾਲ ਕੀਤੀ ਗਈ। ਪਹਿਲਾਂ ਕਾਲ ਕਰਨ ਵਾਲੇ ਨੇ ਖੁਦ ਨੂੰ ਮੁੰਬਈ ਪੁਲਿਸ ਦਾ ਅਫ਼ਸਰ ਦੱਸਿਆ, ਇਸ ਤੋਂ ਬਾਅਦ ਵੀਡੀਓ ਕਾਲ ਉਤੇ ਗੱਲਬਾਤ ਕਰਨ ਨੂੰ ਕਿਹਾ ਗਿਆ। ਇਸ ਤੋਂ ਬਾਅਦ ਪੀੜਤ ਨੂੰ ਡਿਜ਼ੀਟਲ ਗ੍ਰਿਫਤਾਰ ਕੀਤਾ ਗਿਆ ਅਤੇ ਜਾਂਚ ਵਿੱਚ ਸਹਿਯੋਗ ਨਾ ਕਰਨ ਉਤੇ ਪੀੜਤ ਨੂੰ ਗ੍ਰਿਫਤਾਰ ਕਰਨ ਦੀ ਧਮਕੀ ਦਿੱਤੀ।
ਇਸ ਤੋਂ ਬਾਅਦ ਪੀੜਤ ਦੀ ਸਾਰੀ ਡਿਟੇਲ ਤੋਂ ਲੈ ਕੇ ਬੈਂਕ ਡਿਟੇਲ ਤੱਕ ਲੈ ਲਈ। ਬਾਅਦ ਵਿੱਚ ਡਿਜ਼ੀਟਲ ਅਰੇਸਟ ਦੌਰਾਨ ਪੀੜਤ ਦੇ ਬੈਂਕ ਵਿਚੋਂ ਅਲੱਗ ਅਲੱਗ ਟ੍ਰਾਂਜੈਕਸ਼ਨ ਕੀਤੀ ਗਈ ਅਤੇ ਟੋਟਲ 11 ਕਰੋੜ 83 ਲੱਖ ਰੁਪਏ ਠੱਗੇ ਗਏ।
ਇਸ ਤੋਂ ਬਾਅਦ ਵਿਜੈ ਕੁਮਾਰ ਨੇ ਨਾਰਥ ਈਸਟ ਡਿਵੀਜ਼ਨ ਦੇ ਸਾਈਬਰ ਇਕਾਨੋਮਿਕ ਅਤੇ ਨਾਰਕੋਟਿਕਸ ਪੁਲਿਸ ਥਾਣਾ ਨਾਲ ਸਪੰਰਕ ਕੀਤੀ ਅਤੇ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ। ਪੁਲਿਸ ਨੇ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ।