ਪੰਜਾਬ ‘ਚ ਦੋ ਵਿਅਕਤੀਆਂ ਨੇ ਕੀਤੀ ਕੁੱਤੇ ਦੀ ਬੇਰਹਿਮੀ ਨਾਲ ਹੱਤਿਆ, ਪਰਚਾ ਦਰਜ

ਪੰਜਾਬ

ਰਾਮਾਂ ਮੰਡੀ, 24 ਦਸੰਬਰ, ਦੇਸ਼ ਕਲਿਕ ਬਿਊਰੋ :
ਰਾਮਾ ਮੰਡੀ ਵਿੱਚ 2 ਲੋਕਾਂ ਨੇ ਇੱਕ ਆਵਾਰਾ ਕੁੱਤੇ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਸੂਚਨਾ ਮਿਲਣ ਦੇ ਬਾਅਦ ਥਾਣਾ ਰਾਮਾ ਪੁਲਿਸ ਨੇ 2 ਵਿਅਕਤੀਆਂ ਦੇ ਖਿਲਾਫ ਪਸ਼ੂ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਡੀ.ਐਸ.ਪੀ. ਰਾਜੇਸ਼ ਕੁਮਾਰ ਸਨੇਹੀ ਨੇ ਦੱਸਿਆ ਕਿ ਰਾਮ ਮੰਡੀ ਵਿੱਚ ਇੱਕ ਕੁੱਤੇ ਨੂੰ ਬੇਰਹਿਮੀ ਨਾਲ ਮਾਰਨ ਦੀ ਵੀਡੀਓ ਸਬੰਧੀ ਮੇਨਕਾ ਗਾਂਧੀ ਵੱਲੋਂ ਦਿੱਲੀ ਤੋਂ ਇੱਕ ਈ-ਮੇਲ ਆਈ ਸੀ।
ਪੁਲੀਸ ਨੇ ਮੇਨਕਾ ਗਾਂਧੀ ਫਾਊਂਡੇਸ਼ਨ ਦੇ ਮੈਂਬਰ ਅਤੇ ਬਠਿੰਡਾ ਵਾਸੀ ਅਰਪਨ ਗੁਪਤਾ ਪੁੱਤਰ ਸੁਸ਼ੀਲ ਕੁਮਾਰ ਗੁਪਤਾ ਵਾਸੀ ਪਰਸਰਾਮ ਨਗਰ ਬਠਿੰਡਾ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਰਾਮਾ ਮੰਡੀ ਦੇ ਦੋ ਵਿਅਕਤੀਆਂ ਖ਼ਿਲਾਫ਼ ਕੁੱਤੇ ਨੂੰ ਬੇਰਹਿਮੀ ਨਾਲ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।