ਮੋਰਿੰਡਾ 24 ਦਸੰਬਰ, ਭਟੋਆ
ਭਾਰਤੀ ਕਿਸਾਨ ਯੂਨੀਅਨ ਖੋਸਾ ਵੱਲੋਂ ਸ਼ੰਬੂ ਬਾਰਡਰ ਤੇ ਖਨੋਰੀ ਬਾਰਡਰ ਤੇ ਸੰਘਰਸ਼ ਕਰ ਰਹੇ ਕਿਸਾਨ ਜਥੇਬੰਦੀਆਂ ਦੇ ਦੋਨੋਂ ਫੋਰਮਾਂ ਵੱਲੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਅਤੇ ਕਿਸਾਨੀ ਮੰਗਾਂ ਸਬੰਧੀ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਧਾਰਨ ਕੀਤੀ ਟਾਲਮਟੋਲ ਦੀ ਨੀਤੀ ਦੇ ਵਿਰੋਧ ਵਿੱਚ ਕੈਂਡਲ ਮਾਰਚ ਕਰਨ ਦੇ ਸੱਦੇ ਉੱਤੇ ਮੋਰਿੰਡਾ ਵਿੱਚ ਕੈਂਡਲ ਮਾਰਚ ਕੀਤਾ ਗਿਆ। ਜਿਹੜਾ ਕਿ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੋਰਿੰਡਾ ਤੋਂ ਸ਼ੁਰੂ ਹੋ ਕੇ ਖੂਹ ਵਾਲੇ ਚੌਂਕ ਰਾਹੀਂ ਹੁੰਦਾ ਹੋਇਆ ਕਾਈਨੋਰ ਚੌਂਕ ਮੋਰਿੰਡਾ ਵਿਖੇ ਸਮਾਪਤ ਹੋਇਆ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਖੇਤੀ ਜਣਸਾਂ ਤੇ ਐਮਐਸਪੀ ਸਬੰਧੀ ਗਰੰਟੀ ਕਾਨੂੰਨ ਬਣਾਉਣ ਅਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਬੀਤੇ 29 ਦਿਨਾਂ ਤੋਂ ਭੁੱਖ ਹੜਤਾਲ ਕੀਤੀ ਗਈ ਹੈ ਹੈ ਇਸ ਕਾਰਨ ਉਹਨਾਂ ਦੀ ਸਿਹਤ ਦਿਨੋ ਦਿਨ ਖਰਾਬ ਹੁੰਦੀ ਜਾ ਰਹੀ ਪ੍ਰੰਤੂ ਕੇਂਦਰ ਅਤੇ ਸੂਬਾ ਸਰਕਾਰ ਕਿਸਾਨੀ ਮੰਗਾਂ ਮੰਨਣ ਤੋਂ ਲਗਾਤਾਰ ਆਨਾ ਕਾਨੀ ਕਰਦੀ ਆ ਰਹੀ ਹੈ , ਜਿਸ ਕਾਰਨ ਸੂਬੇ ਦੇ ਕਿਸਾਨਾਂ ਵਿੱਚ ਸਰਕਾਰਾਂ ਪ੍ਰਤੀ ਦਿਨੋ ਦਿਨ ਰੋਸ ਵਿੱਚ ਵਾਧਾ ਹੋ ਰਿਹਾ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭੁੱਖ ਹੜਤਾਲ ਖਤਮ ਕਰਵਾਉਣ ਅਤੇ ਆ ਕਿਸਾਨੀ ਮੰਗਾਂ ਹੱਲ ਕਰਵਾਉਣ ਲਈ ਕੇਂਦਰ ਸਰਕਾਰ ਉੱਤੇ ਕਿਸੇ ਵੀ ਤਰ੍ਹਾਂ ਦਾ ਦਬਾਅ ਬਣਾਉਣ ਵਿੱਚ ਨਾ ਕਮ ਸਾਬਤ ਹੋਈ। ਹੈ ਜਿਸ ਦਾ ਨਤੀਜਾ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਭੁਗਤਣਾ ਪਵੇਗਾ। ਜ਼ਿਲਾ ਪ੍ਰਧਾਨ ਨੇ ਕਿਸਾਨੀ ਮੰਗਾਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਐਮਐਸਪੀ ਲੀਗਲ ਗਰੰਟੀ ਕਾਨੂੰਨ, ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮੁਆਫੀ , ਸੀਟੂ ਅਨੁਸਾਰ ਫਸਲਾਂ ਦੇ ਭਾਅ, ਲਖੀਮਪੁਰ ਕਾਂਡ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ, ਨਰੇਗਾ ਮਜ਼ਦੂਰਾਂ ਦੀ ਦਿਹਾੜੀ ਵਿਚ ਵਾਧਾ ਕਰਨ ਅਤੇ ਪ੍ਰਾਈਵੇਟ ਬਿਜਲੀ ਕਰਨ ਦਾ ਬਿੱਲ ਵਾਪਸ ਲੈਣਾ ਆਦਿ ਸ਼ਾਮਲ ਹਨ।.ਕਿਸਾਨਾਂ ਦਾ ਕਹਿਣਾ ਕਿ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਉਨ੍ਹਾਂ ਦਾ ਅੰਦੋਲਨ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਤੇ ਜੁਝਾਰ ਸਿੰਘ ਸ਼ੁਬਾ ਮੀਤ ਪ੍ਰਧਾਨ ਬੀਕੇਯੂ ਖੋਸਾ ,ਜਸਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਰੋਪੜ ,ਅਮਰਿੰਦਰ ਸਿੰਘ ਧਾਲੀਵਾਲ ਪ੍ਰਧਾਨ ਮੋਹਾਲੀ , ਸੀਨੀਅਰ ਅ ਆਗੂ ਪ੍ਰਗਟ ਸਿੰਘ ਰੋਲੂ ਮਾਜਰਾ ,
ਅਮਨਦੀਪ ਸਿੰਘ ,ਸੁਖਪਾਲ ਸਿੰਘ ,ਦੀਦਾਰ ਸਿੰਘ, ਦਵਿੰਦਰ ਸਿੰਘ ਬਲਾਕ ਪ੍ਰਧਾਨ ਬੀਕੇਯੂ ਖੋਸਾ ਮੋਰਿੰਡਾ
ਲਖਵੀਰ ਸਿੰਘ ਜਗਦੇਵ ਸਿੰਘ, ਸੀਤਲ ਸਿੰਘ ,ਮਾਸਟਰ ਸੁਰਿੰਦਰਪਾਲ ਸਿੰਘ ,ਮਨਪ੍ਰੀਤ ਸਿੰਘ, ਬਰਿੰਦਰ ਸਿੰਘ, ਬਲਵੀਰ ਸਿੰਘ ,ਧਰਮਿੰਦਰ ਸਿੰਘ ,ਮਨਦੀਪ ਸਿੰਘ, ਗਗਨਪ੍ਰੀਤ ਸਿੰਘ ਮੰਡੇਰ, ਸੁਖਵੀਰ ਸਿੰਘ ,
ਜਸਵੀਰ ਸਿੰਘ ,ਕਮਲਦੀਪ ਸਿੰਘ ,ਅਮਨਦੀਪ ਸਿੰਘ, ਅਤੇ ਸੁਖਪਾਲ ਸਿੰਘ ਬਰੋਲੀ ਆਦਿ ਵੀ ਹਾਜ਼ਰ ਸਨ।