ਨਵੀਂ ਦਿੱਲੀ, 24 ਦਸੰਬਰ, ਦੇਸ਼ ਕਲਿੱਕ ਬਿਓਰੋ :
ਸਿੱਖਿਆ ਵਿਭਾਗ ਬਿਹਾਰ ਕਈ ਤਰ੍ਹਾਂ ਦੀਆਂ ਗੱਲਾਂ ਨੂੰ ਲੈ ਕੇ ਹਮੇਸ਼ਾ ਚਰਚਾ ਵਿੱਚ ਰਹਿੰਦਾ ਹੈ। ਹੁਣ ਇਕ ਹੋਰ ਨਵੇਂ ਕਾਰਨਾਮੇ ਕਰਕੇ ਚਰਚਾ ਵਿੱਚ ਹੈ ਜਿੱਥੇ ਇਕ ਪੁਰਸ਼ ਅਧਿਆਪਕ ਨੂੰ ਮੈਟਰਨਿਟੀ ਛੁੱਟੀ ਦੇ ਦਿੱਤੀ। ਇਸ ਕਾਰਨਾਮੇ ਕਾਰਨ ਸਿੱਖਿਆ ਵਿਭਾਗ ਦੀ ਕਾਰਜ਼ਸੈਲੀ ਉਤੇ ਸਵਾਲ ਖੜ੍ਹੇ ਹੋ ਰਹੇ ਹਨ। ਇਹ ਰੌਚਕ ਮਾਮਲਾ ਬਿਹਾਰ ਦੇ ਜ਼ਿਲ੍ਹਾ ਵੈਸ਼ਾਲੀ ਵਿੱਚ ਬਲਾਕ ਮਹੂਆ ਦਾ ਹੈ। ਸਰਕਾਰੀ ਹਾਈ ਸਕੂਲ ਹਸਨਪੁਰ ਵਿੱਚ ਬੀਪੀਐਸਸੀ ਰਾਹੀਂ ਨਿਯੁਕਤੀ ਅਧਿਆਪਕ ਜਿਤੇਂਦਰ ਕੁਮਾਰ ਸਿੰਘ ਨੇ ਦਸੰਬਰ ਮਹੀਨੇ ਵਿੱਚ 10 ਦਿਨ ਦੀ ਛੁੱਟੀ ਲਈ। ਸਿੱਖਿਆ ਵਿਭਾਗ ਦੇ ਈ ਸਿੱਖਿਆ ਕੋਸ਼ ਪੋਰਟਲ ਉਤੇ ਜਦੋਂ ਛੁੱਟੀਆਂ ਅਪਲੋਡ ਹੋਈਆਂ ਤਾਂ ਉਸ ਵਿੱਚ ਮੈਟਰਨਿਟੀ ਛੁੱਟੀ ਦਿਖਾਈ ਦੇਣ ਲੱਗੀ।
ਸਰਕਾਰੀ ਰਿਕਾਰਡ ਅਨੁਸਾਰ ਅਧਿਆਪਕ ਜੇਤਿੰਦਰ ਕੁਮਾਰ ਇਕ ਤੋਂ 10 ਦਸੰਬਰ ਤੱਕ ਮਾਤ੍ਰਤਵ ਛੁੱਟੀ ਉਤੇ ਰਿਹਾ। ਜਦੋਂ ਕਿ ਇਹ ਸੰਭਵ ਨਹੀਂ ਹੈ। ਮੈਟਰਨਿਟੀ ਛੁੱਟੀ ਸਿਰਫ ਔਰਤ ਕਰਮਚਾਰੀ ਅਤੇ ਮਹਿਲਾ ਅਧਿਆਪਕਾ ਨੂੰ ਹੀ ਮਿਲਦੀ ਹੈ। ਗਰਭਵਤੀ ਹੋਣ ਦੌਰਾਨ ਮਹਿਲਾ ਕਰਮਚਾਰੀ ਮੈਟਰਨਿਟੀ ਛੁੱਟੀ ਲੈ ਸਕਦੀ ਹੈ। ਕਿਸੇ ਵੀ ਵਿਭਾਗ ਵਿੱਚ ਪੁਰਸ਼ ਨੂੰ ਇਹ ਛੁੱਟੀ ਨਹੀਂ ਮਿਲਦੀ। ਜਦੋਂ ਕਿ ਪਿਤਾ ਬਣਨ ਉਤੇ ਬੱਚੇ ਦੀ ਦੇਖਭਾਲ ਲਈ ਉਸਨੂੰ ਪੈਟਰਨਿਟੀ ਛੁੱਟੀ ਜ਼ਰੂਰ ਮਿਲਦੀ ਹੈ।