ਚੰਡੀਗੜ੍ਹ, 24 ਦਸੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆਂ ਵਿੱਚ 24 ਦਸੰਬਰ ਦਾ ਇਤਿਹਾਸ ਕਈ ਅਹਿਮ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜਾਣਾਂਗੇ 24 ਦਸੰਬਰ ਦੇ ਇਤਿਹਾਸ ਬਾਰੇ :-
* ਅੱਜ ਦੇ ਦਿਨ 2014 ਵਿੱਚ ਅਟਲ ਬਿਹਾਰੀ ਵਾਜਪਾਈ ਅਤੇ ਮਦਨ ਮੋਹਨ ਮਾਲਵੀਆ ਨੂੰ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਗਿਆ ਸੀ।
* 2007 ਵਿਚ 24 ਦਸੰਬਰ ਨੂੰ ਯੂਰਪੀਅਨ ਸਪੇਸ ਏਜੰਸੀ ਦੇ ਪੁਲਾੜ ਯਾਨ ਨੇ ਭੇਤ ਪਤਾ ਲਗਾਉਣ ਲਈ ਮੰਗਲ ਗ੍ਰਹਿ ਦੇ ਚਾਰ ਹਜ਼ਾਰ ਚੱਕਰ ਪੂਰੇ ਕੀਤੇ ਸਨ।
* 2006 ਵਿੱਚ ਅੱਜ ਦੇ ਦਿਨ ਹੋਈ ਸਿਖਰ ਮੀਟਿੰਗ ਵਿੱਚ ਫਲਸਤੀਨ ਨੂੰ ਕਈ ਸਹੂਲਤਾਂ ਦੇਣ ਲਈ ਇਜ਼ਰਾਈਲ ਤਿਆਰ ਹੋ ਗਿਆ ਸੀ।
* 2005 ‘ਚ 24 ਦਸੰਬਰ ਨੂੰ ਯੂਰਪੀ ਸੰਘ ਨੇ ‘ਖਾਲਿਸਤਾਨ ਜ਼ਿੰਦਾਬਾਦ ਫੋਰਸ’ ਸੰਗਠਨ ਨੂੰ ਅੱਤਵਾਦੀ ਸੂਚੀ ‘ਚ ਸ਼ਾਮਲ ਕੀਤਾ ਸੀ।
* ਅੱਜ ਦੇ ਦਿਨ 2002 ਵਿੱਚ ਸ਼ਾਹਦਰਾ ਤੀਸ ਹਜ਼ਾਰੀ ਲਾਈਨ ਤੋਂ ਦਿੱਲੀ ਮੈਟਰੋ ਦਾ ਉਦਘਾਟਨ ਕੀਤਾ ਗਿਆ ਸੀ।
* ਵਿਸ਼ਵਨਾਥਨ ਆਨੰਦ 24 ਦਸੰਬਰ 2000 ਨੂੰ ਵਿਸ਼ਵ ਸ਼ਤਰੰਜ ਚੈਂਪੀਅਨ ਬਣਿਆ ਸੀ।
* ਅੱਜ ਦੇ ਦਿਨ 1996 ਵਿਚ ਤਜ਼ਾਕਿਸਤਾਨ ‘ਚ ਘਰੇਲੂ ਯੁੱਧ ਖਤਮ ਕਰਨ ਲਈ ਸਮਝੌਤਾ ਹੋਇਆ ਸੀ।
* 24 ਦਸੰਬਰ 1989 ਨੂੰ ਮੁੰਬਈ ‘ਚ ਦੇਸ਼ ਦਾ ਪਹਿਲਾ ਮਨੋਰੰਜਨ ਪਾਰਕ ‘ਈਸੇਲ ਵਰਲਡ’ ਖੋਲ੍ਹਿਆ ਗਿਆ ਸੀ।
* ਅੱਜ ਦੇ ਦਿਨ 1986 ਵਿੱਚ, ਭਾਰਤ ਦੀ ਸੰਸਦ ਦੁਆਰਾ ਖਪਤਕਾਰ ਸੁਰੱਖਿਆ ਐਕਟ ਪਾਸ ਕੀਤਾ ਗਿਆ ਸੀ। ਇਸ ਲਈ ਭਾਰਤ ਵਿੱਚ 24 ਦਸੰਬਰ ਨੂੰ ਰਾਸ਼ਟਰੀ ਖਪਤਕਾਰ ਦਿਵਸ ਵਜੋਂ ਮਨਾਇਆ ਜਾਂਦਾ ਹੈ।
* 1986 ਵਿਚ 24 ਦਸੰਬਰ ਨੂੰ ਲੋਟਸ ਟੈਂਪਲ ਨੂੰ ਸ਼ਰਧਾਲੂਆਂ ਲਈ ਖੋਲ੍ਹਿਆ ਗਿਆ ਸੀ।
* ਅੱਜ ਦੇ ਦਿਨ 1967 ਵਿਚ ਚੀਨ ਨੇ ਲੋਪ ਨੋਰ ਖੇਤਰ ਵਿਚ ਪ੍ਰਮਾਣੂ ਪ੍ਰੀਖਣ ਕੀਤਾ ਸੀ।
* 1962 ਵਿਚ 24 ਦਸੰਬਰ ਨੂੰ ਸੋਵੀਅਤ ਸੰਘ ਨੇ ਨੋਵਾਯਾ ਜ਼ੇਮਲੀਆ ਵਿਚ ਪ੍ਰਮਾਣੂ ਪ੍ਰੀਖਣ ਕੀਤਾ ਸੀ।
* ਅੱਜ ਦੇ ਦਿਨ 1894 ਵਿਚ ਕਲਕੱਤਾ ਵਿਚ ਪਹਿਲੀ ਮੈਡੀਕਲ ਕਾਨਫਰੰਸ ਆਯੋਜਿਤ ਕੀਤੀ ਗਈ ਸੀ।