ਲੁਧਿਆਣਾ: 24 ਦਸੰਬਰ, ਦੇਸ਼ ਕਲਿੱਕ ਬਿਓਰੋ
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਸੋਸ਼ਲ ਮੀ਼ਡੀਆ ’ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਉਹ ਜਲਦੀ ਹੀ ਪੰਜਾਬ ਦੇ ਲੁਧਿਆਣਾ ਵਿੱਚ ਇੱਕ ਸ਼ੋਅ ਕਰਨ ਜਾ ਰਹੇ ਹਨ। ਜੋ ਕਿ 31 ਦਸੰਬਰ ਨੂੰ ਰਾਤ ਨੂੰ ਹੋਵੇਗਾ। ਹਾਲਾਂਕਿ ਇਸ ਸਬੰਧੀ ਅਜੇ ਤਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ ਪਰ ਦਿਲਜੀਤ ਦੋਸਾਂਝ ਦੀ ਟੀਮ ਵੱਲੋਂ ਪੀਏਯੂ ਦਾ ਦੌਰਾ ਕੀਤਾ ਗਿਆ ਹੈ। ਉਨ੍ਹਾਂ ਫੁੱਟਬਾਲ ਗਰਾਊਂਡ ਦਾ ਨਿਰੀਖਣ ਕੀਤਾ।
ਇਹ ਵੀ ਪੜ੍ਹੋ: ਡਿਜ਼ੀਟਲ ਗ੍ਰਿਫਤਾਰ ਕਰਕੇ ਠੱਗੇ 11 ਕਰੋੜ ਰੁਪਏ
ਦੱਸਿਆ ਜਾਂਦਾ ਹੈ ਕਿ ਅੱਜ ਟੀਮ ਪੀਏਯੂ ਮੈਨੇਜਮੈਂਟ ਨਾਲ ਮੁਲਾਕਾਤ ਕਰ ਕੇ ਸਮਾਗਮ ਬਾਰੇ ਅੰਤਿਮ ਫੈਸਲਾ ਲਵੇਗੀ। ਕਸੰਰਟ ਨੂੰ ਲੈ ਕੇ ਟਿਕਟਾਂ ਅੱਜ 2 ਵਜੇ ਤੋਂ ਖੁੱਲ੍ਹ ਜਾਣਗੀਆਂ। ਜ਼ਿਕਰਯੋਗ ਹੈ ਕਿ ਦਿਲਜੀਤ ਦੋਸਾਂਝ ਨੇ 26 ਅਕਤੂਬਰ ਨੂੰ ਦਿੱਲੀ ਤੋਂ ਆਪਣਾ ਦਿਲ-ਲੁਮੀਨਾਤੀ ਟੂਰ ਸ਼ੁਰੂ ਕੀਤਾ ਸੀ, ਜੋ ਹੁਣ 29 ਦਸੰਬਰ ਨੂੰ ਗੁਹਾਟੀ ‘ਚ ਖਤਮ ਹੋਣ ਜਾ ਰਿਹਾ ਹੈ।
Published on: ਦਸੰਬਰ 24, 2024 11:27 ਪੂਃ ਦੁਃ